ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੰਧੂ) – 7ਵੀਂ ਸੀਨੀਅਰ ਨੈਸ਼ਨਲ ਰੌਕਿਟਬਾਲ ਚੈਪੀਅਨਸ਼ਿਪ ਲਈ ਪੰਜਾਬ ਦੇ ਮਰਦਾਂ ਅਤੇ ਇਸਤਰੀਆਂ ਦੀ ਚੋਣ ਕਰਨ ਵਾਸਤੇ ਟਰਾਇਲ ਅੰਮ੍ਰਿਤਸਰ ‘ਚ ਹੋਏ।ਜਿਸ ਵਿੱਚ ਪੰਜਾਬ ਤੋਂ ਤਕਰੀਬਨ 100 ਖਿਡਾਰੀਆਂ ਨੇ ਭਾਗ ਲਿਆ।ਟੈਕਨੀਕਲ ਸਕੱਤਰ ਜੀ.ਐਸ ਭੱਲਾ ਦੀ ਦੇਖ ਰੇਖ ‘ਚ ਇੰਦਰਜੀਤ ਕੁਮਾਰ ਜਲੰਧਰ, ਗੁਰਪ੍ਰੀਤ ਅਰੋੜਾ ਅਤੇ ਅਰੁਣ ਕੁਮਾਰ ਵਲੋਂ ਕੈਂਪ ਵਾਸਤੇ ਜਿੰਨਾਂ ਖਿਡਾਰੀਆਂ ਦੀ ਚੋਣ ਕੀਤੀ ਗਈ ਉਨਾਂ ਵਿੱਚ ਇਸਤਰੀ ਵਰਗ ਲਈ ਸਿਮਰਨਜੀਤ ਕੌਰ, ਸੁਮਨਦੀਪ ਕੋਰ, ਹਰਜੀਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਪ੍ਰੀਤੀ, ਦਿਵਿਆ, ਤਮੰਨਾ, ਅਮਨਦੀਪ ਕੌਰ, ਨਵਜੋਤ ਕੌਰ, ਗੁਰਪ੍ਰੀਤ ਕੌਰ, ਗੁਰਦੀਪ ਕੌਰ ਅਤੇ ਮਰਦ ਵਰਗ ਲਈ ਗੁਰਪੀਤ ਅਰੋੜਾ, ਹਰਦੇਵ ਸਿੰਘ, ਕੰਵਲਜੀਤ ਸਿੰਘ, ਗੁਰਸਿਮਰਨ ਸਿੰਘ, ਅਰੁਣ ਕੁਮਾਰ, ਇੰਦਰਜੀਤ ਕੁਮਾਰ, ਗੁਰਪ੍ਰਤਾਪ ਸਿੰਘ, ਕਰਨ ਕੁਮਾਰ ਸ਼ਾਮਲ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …