Sunday, March 29, 2026

ਪੈਰਾਸ਼ੂਟ ਰਾਹੀਂ ਸਿਆਸਤ ਵਿੱਚ ਨਹੀਂ ਆਏ ਸੁਖਦੇਵ ਸਿੰਘ ਢੀਂਡਸਾ – ਸਰਾਓ, ਕਲੇਰ, ਨੰਗਲਾ, ਗਰੇਵਾਲ

ਪਾਰਲੀਮੈਂਟ ਤੱਕ ਪਹੁੰਚੇ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕਰਕੇ ਸਿਆਸੀ ਜੀਵਨ

ਲੌਂਗੋਵਾਲ, 9 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਖਦੇਵ ਸਿੰਘ ਢੀਂਡਸਾ ਪੈਰਾਸ਼ੂਟ ਰਾਹੀਂ ਸਿਆਸਤ ਵਿਚ ਨਹੀਂ ਆਏ, ਸਗੋਂ 1962 ਵਿੱਚ ਪਿੰਡ PPNJ0901202013ਉਭਾਵਾਲ ਦੇ ਸਰਪੰਚ ਬਣ ਕੇ ਆਪਣੇ ਸਿਆਸੀ ਜੀਵਨ ਦੀ ਸੁਰੂਆਤ ਕੀਤੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਛੱਜੂ ਸਿੰਘ ਸਰਾਓ ਕਾਲਬੰਜਾਰਾ, ਮਦਨ ਸਿੰਘ ਕਲੇਰ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ, ਸੀਨੀ ਅਕਾਲੀ ਆਗੂ ਜਗਦੀਪ ਸਿੰਘ ਜੱਗੀ ਨੰਗਲਾ ਅਤੇ ਸਾਬਕਾ ਸਰਕਲ ਪ੍ਰਧਾਨ ਬਾਬਰਜੀਤ ਸਿੰਘ ਗਰੇਵਾਲ ਨੇ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਜੀਵਨ ਬਾਰੇ ਬੇਤੁਕੇ ਬਿਆਨ ਦੇਣ ਵਾਲੇ ਅਖੌਤੀ ਲੀਡਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਢੀਂਡਸਾ ਸਰਪੰਚੀ ਤੋਂ ਬਾਅਦ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਮੈਂਬਰ ਵੀ ਰਹੇ ਹਨ।ਪਹਿਲੀ ਵਾਰ 1972 ’ਚ ਪੰਜਾਬ ਵਿਧਾਨ ਸਭਾ ਦੀ ਚੋਣ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਲੜ ਕੇ ਵਿਧਾਇਕ ਬਣੇ ਢੀਂਡਸਾ ਨੂੰ ਉਸ ਸਮੇਂ ਦੇ ਕਾਂਗਰਸੀ ਆਗੂਆਂ ਵਲੋਂ ਵੱਡੇ-ਵੱਡੇ ਲਾਲਚ ਦਿੱਤੇ ਗਏ, ਪਰ ਢੀਂਡਸਾ ਨੇ ਆਜ਼ਾਦ ਤੌਰ `ਤੇ ਅਕਾਲੀ ਦਲ ਦਾ ਹੀ ਸਾਥ ਦਿੱਤਾ।ਉਸ ਸਮੇਂ ਅਕਾਲੀ ਦਲ ਕੋਲ ਵਿਧਾਨ ਸਭਾ `ਚ ਸਿਰਫ 24 ਸੀਟਾਂ ਸਨ।ਇਸ ਤੋਂ ਬਾਅਦ ਆਪ ਪੰਜਾਬ ਵਿਧਾਨ ਸਭਾ ਲਈ 1977, 80 ਅਤੇ 85 ਵਿਚ ਚੋਣ ਜਿੱਤੇ।ਆਪ ਨੂੰ 1973 ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਜਨਰਲ ਬਣਾ ਦਿੱਤਾ ਗਿਆ, ਕਿਉਂਕਿ ਆਪ ਪ੍ਰਕਾਸ਼ ਸਿੰਘ ਬਾਦਲ ਦੇ ਹਮੇਸ਼ਾਂ ਦੁੱਖ-ਸੁਖ ਦੇ ਸਾਥੀ ਰਹੇ ਹਨ।1977 ਤੋਂ 80 ਤੱਕ ਪੰਜਾਬ ਮੰਤਰੀ ਮੰਡਲ ਵਿੱਚ ਖੇਡਾਂ, ਸਭਿਆਚਾਰਕ ਮਾਮਲੇ, ਸ਼ਹਿਰੀ ਹਵਾਬਾਜੀ ਅਤੇ ਟ੍ਰਾਂਸਪੋਰਟ ਵਿਭਾਗਾਂ ਦੇ ਮੰਤਰੀ ਰਹੇ।1997-98 ‘ਚ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਰਹੇ। 1998 ਵਿੱਚ ਹੀ ਆਪ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ।ਆਪ 1999 ਤੋਂ 2004 ਤੱਕ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਯੁਵਕ ਮਾਮਲੇ, ਖੇਡਾਂ ਅਤੇ ਖਾਦ ਤੇ ਰਸਾਇਣ ਵਿਭਾਗਾਂ ਦੇ ਕੇਂਦਰੀ ਮੰਤਰੀ ਰਹੇ।ਢੀਂਡਸਾ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੇਡ ਸੰਸਥਾਵਾਂ ਦੇ ਪ੍ਰਧਾਨ ਹਨ, ਜਿਹਨਾਂ ਵਿੱਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਪੰਜਾਬ ਬਾਕਸਿੰਗ ਅਤੇ ਰੋਇੰਗ ਐਸੋਸੀਏਸ਼ਨ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਢੀਂਡਸਾ ਨੇ ਅਕਾਲੀ ਦਲ ਅੰਦਰ ਕੰਮ ਕਰਦਿਆਂ ਅਨੇਕਾਂ ਵਾਰ ਜੇਲ ਯਾਤਰਾ ਕੀਤੀ, ਉਨ੍ਹਾਂ ਨੂੰ ਟਾਡਾ ਵਰਗੇ ਸਖਤ ਕਾਨੂੰਨਾਂ ਅਧੀਨ ਵੀ ਜੇਲ ਜਾਣਾ ਪਿਆ।ਜੇਲ ਯਾਤਰਾ ਦੌਰਾਨ 6-6 ਮਹੀਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਤੱਕ ਨਹੀਂ ਸੀ ਦਿੱਤਾ ਗਿਆ।
ਉਨਾਂ ਕਿਹਾ ਕਿ ਪੈਰਾਸ਼ੂਟ ਰਾਹੀਂ ਪਾਰਟੀ ਵਿੱਚ ਆਏ ਅਖੌਤੀ ਲੀਡਰਾਂ ਨੂੰ ਬੇਤੁਕੀਆਂ ਬਿਆਨਬਾਜੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਪਿਤਾ ਦੇ ਹੱਕ ਵਿੱਚ ਡਟ ਕੇ ਵਿਰੋਧੀਆਂ ਦੀਆਂ ਗਲਤ ਫਹਿਮੀਆਂ ਦੂਰ ਕਰ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਪੁਰਾਣੀਆਂ ਪਰੰਪਰਾਵਾਂ ਅਤੇ ਸਿਧਾਂਤਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਜੋ ਕਦਮ ਉਠਾਇਆ ਗਿਆ ਹੈ, ਬਹੁਤ ਹੀ ਸਲਾਹੁਣਯੋਗ ਹੈ ਅਤੇ ਉਹ ਡਟ ਕੇ ਢੀਂਡਸਾ ਪਰਿਵਾਰ ਦੀ ਸੋਚ ‘ਤੇ ਪਹਿਰਾ ਦੇਣਗੇ ।
ਇਸ ਮੌਕੇ ਸੁਖਵਿੰਦਰ ਸਿੰਘ ਬਿੱਲੂ ਖੰਡੇਵਾਦ, ਪਰਮਿੰਦਰ ਸਿੰਘ ਅੜਕਵਾਸ ਸਾਬਕਾ ਸਰਪੰਚ, ਕੁਲਤੇਜ ਸਿੰਘ ਜਲੂਰ, ਡਾ. ਨੈਬ ਸਿੰਘ ਸੰਧੂ, ਜੌਲੀ ਘੁਮਾਣ, ਜਸਵਿੰਦਰ ਬਖੋਰਾ, ਬਲਕਾਰ ਸਿੰਘ ਬਾਬਾ ਭੂਟਾਲ ਕਲਾਂ, ਗੁਰਵਿੰਦਰ ਸਿੰਘ ਸੂਚ, ਦੀਪੀ ਸੰਧੂ, ਹਰਜਿੰਦਰ ਸਿੰਘ ਕਾਲਾ, ਵਰਿੰਦਰ ਸਿੰਘ ਧੱਕੜ ਸਾਬਕਾ ਸਰਪੰਚ ਆਦਿ ਹਾਜ਼ਰ ਸਨ ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply