ਲੌਂਗੋਵਾਲ, 9 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੀਆਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਅਣਗੌਲਿਆਂ ਕਰ ਕੇ ਬੀਤੇ ਦਿਨੀਂ ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਦੀ ਹੋਈ ਚੋਣ ਸਿਧਾਂਤਕ ਨਹੀਂ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਲਹਿਰਾਗਾਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਢੀਂਡਸਾ ਨੂੰ ਪਾਰਟੀ ਪ੍ਰਧਾਨ ਦੀ ਪਿਛਲੇ ਦਿਨੀਂ ਹੋਈ ਚੋਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਹਿਲਾਂ ਸਰਕਲ, ਜਿਲ੍ਹਾ ਅਤੇ ਫਿਰ ਸੂਬੇ ਦੀ ਚੋਣ ਹੋਣੀ ਚਾਹੀਦੀ ਹੈ।ਪਰ ਉਹ ਪ੍ਰਕਿਰਿਆ ਨਹੀਂ ਅਪਣਾਈ ਗਈ।ਬੇਅਦਬੀ ਕਾਂਡ ਸਬੰਧੀ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪਾਰਟੀ ਵਿਚ ਵੀ ਵਿਚਾਰ ਚਰਚਾ ਹੈ ਕਿ ਬੇਅਦਬੀ ਭਾਵੇਂ ਅਕਾਲੀ ਦਲ ਨੇ ਨਹੀਂ ਕਰਵਾਈ, ਪਰ ਪਾਰਟੀ ਦੇ ਰਾਜ ‘ਚ ਹੋਈ ਹੈ ਉਸ ਗੱਲ ਦੀ ਮੁੁਆਫ਼ੀ ਮੰਗ ਲੈਣੀ ਚਾਹੀਦੀ ਸੀ, ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਲਮ ਲੱਗਦੀ।ਉਨ੍ਹਾਂ ਦਾ ਵਿਧਾਇਕ ਦਲ ਦੇ ਨੇਤਾ ਵਜੋਂ ਦਿੱਤਾ ਅਸਤੀਫ਼ਾ ਤੁਰੰਤ ਪ੍ਰਵਾਨ ਕਰਕੇ ਨਵਾਂ ਵਿਧਾਇਕ ਦਲ ਦਾ ਨੇਤਾ ਲਗਾਏ ਜਾਣ ਬਾਰੇ ਉਨਾਂ ਕਿਹਾ ਕਿ ਵਿਧਾਇਕ ਦਲ ਦੇ ਨੇਤਾ ਦੀ ਚੋਣ ਵਿਧਾਇਕਾਂ ਦੀ ਮੀਟਿੰਗ ਕਰਕੇ ਕੀਤੀ ਜਾਂਦੀ ਹੈ।ਪਰ ਮੀਟਿੰਗ ਤੋਂ ਬਿਨਾਂ ਹੀ ਨੇਤਾ ਦੀ ਚੋਣ ਕਰਕੇ ਸਿਧਾਂਤਕ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਪਾਰਟੀ ਨੂੰ ਅੱਗੇ ਤੋਰਨਾ ਹੈ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੋਧੀ ਨਹੀਂ ਹਨ।ਉਨਾਂ ਕਿਹਾ ਕਿ ਢੀਂਡਸਾ ਵਲੋਂ ਪਾਰਟੀ ਨੂੰ ਪੁਰਾਣੀਆਂ ਪ੍ਰੰਪਰਾਵਾਂ ਅਤੇ ਸਿਧਾਂਤਕ ਲੀਹਾਂ ‘ਤੇ ਤੋਰਨ ਦੇ ਕੀਤੇ ਗਏ ਤਹੱਈਏ ਨਾਲ ਉਹ ਪੂਰੇ ਸਹਿਮਤ ਹਨ। ਢੀਂਡਸਾ ਜਲਦੀ ਹੀ ਪਾਰਟੀ ਦੇ ਸੀਨੀਅਰ ਵਿਅਕਤੀਆਂ ਨਾਲ ਮਿਲ ਕੇ ਏਜੰਡਾ ਤਿਆਰ ਕਰਨਗੇ।
ਇਸ ਮੌਕੇ ਸੀਨੀ: ਅਕਾਲੀ ਆਗੂ ਅਮਨਵੀਰ ਸਿੰਘ ਚੈਰੀ, ਵਰਿੰਦਰਪਾਲ ਸਿੰਘ ਟੀਟੂ, ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਗੁਰਸੰਤ ਸਿੰਘ ਭੂਟਾਲ ਡਾਇਰੈਕਟਰ ਮਾਰਕਫੈਡ, ਮਹੀਪਾਲ ਸਿੰਘ ਭੂਲਣ, ਛੱਜੂ ਸਿੰਘ ਸਰਾਓ ਕਾਲਬੰਜਾਰਾ, ਧਰਮਜੀਤ ਸਿੰਘ ਸੰਗਤਪੁਰਾ, ਐਡਵੋਕੇਟ ਜਗਦੀਪ ਸਿੰਘ ਜੌਲੀ ਸੰਧੂ, ਮਦਨ ਸਿੰਘ ਕਲੇਰ, ਸੁਖਵਿੰਦਰ ਸਿੰਘ ਬਿੱਲੂ, ਐਡਵੋਕੇਟ ਹਰਜਿੰਦਰ ਸਿੰਘ ਸਿੱਧੂ, ਜਗਦੀਪ ਸਿੰਘ ਨੰਗਲਾ, ਗੁਰਜਿੰਦਰ ਸਿੰਘ ਪੱਪੀ , ਨੈਬ ਸਿੰਘ ਸੰਧੂ, ਸੁਖਦੀਪ ਸਿੰਘ ਦੀਪੀ, ਹਰਜਿੰਦਰ ਸਿੰਘ ਕਾਲਾ, ਨਰਾਤਾ ਸਿੰਘ ਗਾਗਾ, ਵਰਿੰਦਰ ਸਿੰਘ ਧੱਕੜ, ਕੁਲਤੇਜ ਸਿੰਘ ਜਲੂਰ, ਗੁਰਵਿੰਦਰ ਸਿੰਘ ਸੂਚ ਸਮੇਤ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media