Tuesday, November 24, 2026

ਹਰਜਿੰਦਰ ਸਿੰਘ ਗਿੱਲ ਰਾਕੇਟਬਾਲ ਐਸੋਸੀਏਸ਼ਨ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਬਣੇ

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਗੁਰਮੀਤ ਸੰਧੂ) – ਸਟੇਟ ਰਾਕੇਟਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਐਸ.ਐਚ.ਓ ਕੱਥੂਨਗਲ ਪਰਮਜੀਤ ਸਿੰਘ PPNJ1201202002ਵਿਰਦੀ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਪ੍ਰਿੰਸੀਪਲ ਬਲਵਿੰਦਰ ਸਿੰਘ ਜਰਨਲ ਸੱਕਤਰ ਤੋਂ ਇਲਾਵਾ ਹਰਜਿੰਦਰ ਸਿੰਘ ਗਿੱਲ, ਮਨਜਿੰਦਰ ਸਿੰਘ ਐਮ.ਡੀ, ਭਗਵੰਤ ਸਿੰਘ, ਤੇਜਿੰਦਰ ਸਿੰਘ ਬੱਬੂ, ਸਤਨਾਮ ਸਿੰਘ, ਦਿਲਬਾਗ ਸਿੰਘ, ਜੀ.ਐਸ ਭੱਲਾ ਅਤੇ ਹੋਰ ਮੈਂਬਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਹਰਜਿੰਦਰ ਸਿੰਘ ਗਿੱਲ ਨੂੰ ਤਰਨਤਾਰਨ ਰੌਕਿਟਬਾਲ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਭਗਵੰਤ ਸਿੰਘ ਨੂੰ ਜਰਨਲ ਸਕਤੱਰ ਚੁਣਿਆ ਗਿਆ, ਜਦਕਿ ਮਨਜਿੰਦਰ ਸਿੰਘ ਐਮ.ਡੀ, ਪ੍ਰਿੰਸੀਪਲ ਸੋਨੀਆ ਮਲੋਤਰਾ, ਪ੍ਰਿੰਸੀਪਲ ਸਤੀਸ਼ ਕੁਮਾਰ (ਸਾਰੇ ਮੀਤ ਪ੍ਰਧਾਨ), ਤੇਜਿੰਦਰ ਸਿੰਘ ਬੱਬੂ ਪ੍ਰੈਸ ਸਕੱਤਰ, ਸਤਨਾਮ ਸਿੰਘ ਗਿੱਲ ਖਜਾਨਚੀ ਚੁਣੇ ਗਏ। ਬਾਕੀ ਦੇ ਆਹੁਦੇਦਾਰ ਬੁਣਾਉਣ ਦੇ ਅਧਿਕਾਰ ਪ੍ਰਧਾਨ ਸਾਹਿਬ ਨੂੰ ਦਿੱਤੇ ਗਏ।
ਰਾਸ਼ਟਰੀ ਜਨਰਲ ਸਕੱਤਰ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਇਕਾਈ ਦੀ ਚੌਣ ਦੋਰਾਨ ਜੋ ਨੀਤੀ ਉਲੀਕੀ ਗਈ ਸੀ, ਉਸ ਨੂੰ ਹਰ ਹੀਲੇ ਅਮਲੀਜਾਮਾ ਪਹਿਨਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਜਿਲਾ ਇਕਾਈਆਂ ਬਣਾਏ ਜਾਣ ਦੇ ਸਿਲਸਿਲੇ ਤਹਿਤ ਆਉਣ ਵਾਲੇ ਦਿਨਾਂ ‘ਚ ਬਾਕੀ ਥਾਵਾਂ ‘ਤੇ ਵੀ ਸਰਬਸੰਮਤੀ ਨਾਲ ਚੋਣ ਕਰਵਾਈ ਜਾਵੇਗੀ।ਨਵੇਂ ਚੂਣੇ ਆਹੁਦੇਦਾਰਾਂ ਦਾ ਸਨਮਾਨ ਵੀ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply