Monday, December 23, 2024

ਵਿਰਸਾ ਵਿਹਾਰ ’ਚ ਕਲਾਕਾਰਾਂ ਨੇ ਮਨਾਈ ਲੋਹੜੀ

ਡਾ. ਪਰਮਿੰਦਰ ਸਿੰਘ ਦੀ ਪੁਸਤਕ ‘ਜਲ੍ਹਿਆਂ ਵਾਲਾ ਬਾਗ’ ‘ਤੇ ਗੋਸ਼ਟੀ ਦਾ ਆਯੋਜਨ

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਿਖੇ ਹਰ ਸਾਲ ਦੀ ਤਰ੍ਹਾਂ ਖੁਸ਼ੀਆਂ ਖੇੜੀਆਂ ਦਾ ਤਿਉਹਾਰ ਲੋਹੜੀ PPNJ1201202001ਵਿਰਸਾ ਵਿਹਾਰ ਸਥਿਤ ਸ੍ਰ. ਹਰਭਜਨ ਸਿੰਘ ਜੱਬਲ ਯਾਦਗਾਰੀ ਸੱਥ ’ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਸਮਾਗਮ ਵਿੱਚ ਸ਼ੋ੍ਰਮਣੀ ਅਦਾਕਾਰਾ ਸ੍ਰੀਮਤੀ ਜਤਿੰਦਰ ਕੌਰ, ਲੋਕ ਗਾਇਕਾ ਗੁਰਮੀਤ ਬਾਵਾ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਵਿਰਸਾ ਵਿਹਾਰ ਦੇ ਸਕਤਰ ਰਮੇਸ਼ ਯਾਦਵ, ਵਿੱਤ ਸਕੱਤਰ ਭੁਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਜਸਵੰਤ ਸਿੰਘ ਜੱਸ, ਇੰਦਰੇਸ਼ਮੀਤ, ਟੀ.ਐਸ ਰਾਜਾ, ਕੁਲਵੰਤ ਸਿੰਘ ਗਿੱਲ, ਡਾ. ਰਸ਼ਮੀ ਨੰਦਾ, ਡਾ. ਅਰਤਿੰਦਰ ਸੰਧੂ, ਵਿਜੇ ਸ਼ਰਮਾ, ਪਵਨਦੀਪ, ਸਰਬਜੀਤ ਲਾਡਾ, ਹਰਮੀਤ ਸਾਂਘੀ, ਡਾਲੀ ਸੱਡਲ, ਸੁਵਿਧਾ ਦੁੱਗਲ, ਅਮਨ ਭਾਰਦਵਾਜ, ਜਸਪਾਲ ਸਿੰਘ, ਕੰਵਲ ਰੰਧੇਅ, ਨਵਨੀਤ ਰੰਧੇਅ ਆਦਿ ਕਲਾਕਾਰਾਂ ਨੇ ਇਸ ਨਾਲ ਸਬੰਧਤ ਗੀਤ ਗਾਏ ਕਵੀਤਾਵਾਂ ਪੜੀਆਂ ਅਤੇ ਖੂਬਸੂਰਤ ਡਾਂਸ ਪੇਸ਼ ਕੀਤਾ।ਵਿਰਸਾ ਵਿਹਾਰ ਸੁਸਾਇਟੀ ਵਲੋਂ ਸਾਰੇ ਕਲਾਕਾਰਾਂ ਨੂੰ ਮੁੰਗਫਲੀ, ਚਿੜਵਿੜੇ, ਗਚਕ, ਰਿਉੜੀਆ, ਖ਼ਜੂਰਾਂ ਵੰਡੀਆਂ ਗਈਆਂ।
ਇਸ ਤੋਂ ਪਹਿਲਾਂ ਵਿਰਸਾ ਵਿਹਾਰ ਵਿਖੇ ਸੁਸਾਇਟੀ ਵਲੋਂ ਡਾ. ਪਰਮਿੰਦਰ ਸਿੰਘ ਨਵ ਪ੍ਰਕਾਸ਼ਿਤ ਪੁਸਤਕ ‘ਜਲ੍ਹਿਆਂ ਵਾਲਾ ਬਾਗ’ ਉਪਰ ਇਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੀ ਮੁੱਖੀ ਡਾ. ਅਮਨਦੀਪ ਕੌਰ ਵਲੋਂ ਇਤਿਹਾਸਕ ਵੇਰਵਿਆਂ ਦੇ ਹਵਾਲੇ ਦੇ ਕੇ ਪੁਸਤਕ ਬਾਰੇ ਚਰਚਾ ਕੀਤੀ ਅਤੇ ਪੁਸਤਕ ਨੂੰ ਬਹੁਤ ਹੀ ਲਾਹੇਵੰਦ ਦੱਸਿਆ।ਇਸ ਪੁਸਤਕ ਵਿਚ ਬਹੁਤ ਸਾਰੀਆਂ ਚਰਚਿਤ ਅਤੇ ਦੁਰਲੰਭ ਪੁਸਤਕਾਂ ਦੇ ਹਵਾਲਿਆਂ ਦੇ ਨਾਲ ਉਸ ਸਮੇਂ ਦੀ ਸਥਿਤੀ ਵਿੱਚ ਲੋਕ ਅਤੇ ਸਰਕਾਰ ਦੀ ਮਾਨਸਿਕਤਾ ਨੂੰ ਦਰਸਾਇਆ ਗਿਆ ਹੈ।ਇਸ ਪੁਸਤਕ ਬਾਰੇ ਡਾ. ਜੋਗਿੰਦਰ ਸਿੰਘ, ਕੇਵਲ ਧਾਲੀਵਾਲ, ਡਾ. ਇੰਦਰਜੀਤ ਕੌਰ ਗਿੱਲ, ਭੂਪਿੰਦਰ ਸਿੰਘ ਸੰਧੂ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ।ਉਠਾਏ ਗਏ ਪ੍ਰਸ਼ਨਾਂ ਦੇ ਜਵਾਬ ਡਾ. ਪਰਮਿੰਦਰ ਸਿੰਘ ਵਲੋਂ ਦਰਸਾਏ ਗਏ।
ਇਸ ਮੌਕੇ ਡਾ. ਰੁਪਿੰਦਰ ਕੌਰ, ਕਮਲ ਗਿੱਲ, ਸੁਮੀਤ ਸਿੰਘ, ਗੁੁਰਬਚਨ ਸਿੰਘ, ਜਨਕ ਰਾਜ, ਹਰੀ ਸਿੰਘ ਗਰੀਬ, ਇੰਦਰਜੀਤ ਸਹਾਰਨ, ਸੁਖਮੀਤ ਸਿੰਘ, ਕਸ਼ਮੀਰ ਸਿੰਘ, ਗੁਲਸ਼ਨ ਸ਼ਰਮਾ, ਗੁਰਪ੍ਰੀਤ ਵਾਰਿਸ, ਲਖਬੀਰ ਸਿੰਘ ਨਿਜ਼ਾਮਪੁਰਾ, ਅਮਰਜੀਤ ਬਾਈ, ਸੁਰਿੰਦਰ ਖਿਲਚਿਆਂ, ਵਜੀਰ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਹੋਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply