Sunday, October 25, 2026

ਅਕੇਡੀਆ ਵਰਲਡ ਸਕੂਲ ਵਿਖੇ ਲੋਹੜੀ ਦੀਆਂ ਰੌਣਕਾਂ

ਲੌਂਗੋਵਾਲ, 14 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਨਵੇਂ ਸਾਲ ਦੀ ਆਮਦ ਤੋਂ ਬਾਅਦ ਸਾਲ ਦਾ ਪਹਿਲਾ ਤਿਉਹਾਰ ਲੋਹੜੀ ਲਗਪਗ ਪੂਰੇ ਦੇਸ਼ ‘ਚ PPNJ64010202018ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਵੀ ਲੋਹੜੀ ਦੇ ਤਿਉਹਾਰ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ।ਸਕੂਲ ਦੇ ਵਿਦਿਆਰਥੀ ਸੁੰਦਰ ਅਤੇ ਸਭਿਆਚਾਰਕ ਪੰਜਾਬੀ ਪਹਿਰਾਵੇ ਵਿੱਚ ਸੱਜ ਧੱਜ ਕੇ ਸਕੂਲ ਪਹੁੰਚੇ।ਪ੍ਰੋਗਰਾਮ ਦੀ ਸ਼ੁਰੂਆਤ ਲੋਹੜੀ ਦੀ ਪਵਿੱਤਰ ਧੂਣੀ ਬਾਲਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਕੀਤੀ।ਇਸ ਤੋ ਬਾਅਦ ਦੂਸਰੀ ਜਮਾਤ ਦੇ ਵਿਦਿਆਰਥੀ ਵਿਵੇਕ ਸਿੰਗਲਾ ਨੇ ਲੋਹੜੀ ਦੇ ਤਿਊਹਾਰ ਨਾਲ ਸੰਬੰਧਿਤ ਭਾਸ਼ਣ ਪੇਸ਼ ਕੀਤਾ।ਮਿਊਜ਼ਿਕ ਅਧਿਆਪਕ ਨਰੈਣ ਸਿੰਘ ਦੀ ਦੇਖ-ਰੇਖ ਹੇਠ ਛੇਵੀਂ ਤੋ ਅੱਠਵੀਂ ਜਮਾਤ ਦੇ ਵਿਦਿਆਰਥੀਆ ਦੁਆਰਾ ਸ਼ਬਦ ਗਾਇਨ ਕੀਤਾ ਗਿਆ।ਸਕੂਲ ਦੀਆ ਪਹਿਲੀ ਤੋਂ ਪੰਜਵੀ ਜਮਾਤ ਦੀਆਂ ਵਿਦਿਆਰਥਣਾ ਨੇ ਗਿੱਧਾ ਪੇਸ਼ ਕੀਤਾ ਅਤੇ ਵਿਦਿਆਰਥੀਆ ਨੇ ਭੰਗੜਾ ਜੋ ਕਿ ਸਭ ਦੀ ਖਿੱਚ ਦਾ ਕੇਂਦਰ ਰਿਹਾ।ਸਕੂਲ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਲੋਹੜੀ ਅਤੇ ਮਾਘੀ ਦੇ ਪਾਵਨ ਤਿਉਹਾਰ ਦੀ ਜਾਣਕਾਰੀ ਪ੍ਰਦਾਨ ਕੀਤੀ।ਉਹਨ੍ਹਾ ਨੇ ਦੱਸਿਆ ਕਿ ਜਿੱਥੇ ਲੋਹੜੀ ਚਾਵਾਂ ਦਾ ਤਿਉਹਾਰ ਹੈ, ਉਥੇ ਮਾਘੀ ਮੁਕਤਸਰ ਦੇ ਚਾਲੀ ਮੁਕਤਿਆਂ ਦੀ ਯਾਦ ‘ਚ ਮਨਾਇਆ ਜਾਣ ਵਾਲਾ ਪਵਿੱਤਰ ਤਿਉਹਾਰ ਹੈ।ਉਹਨਾਂ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲੋਹੜੀ ਅਤੇ ਮਾਘੀ ਦੇ ਤਿਉਹਾਰ ਦੀ ਵਧਾਈ ਦਿੱਤੀ।
ਇਸ ਮੌਕੇ ਸਟੇਜ ਦੀ ਪ੍ਰਧਾਨਗੀ ਅਧਿਆਪਕ ਬਿੰਦਿਆ ਮਦਾਨ ਦੁਆਰਾ ਨਿਭਾਈ ਗਈ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply