Friday, August 14, 2026

ਮਾਘੀ ਦੀ ਸੰਗਰਾਂਦ ਮੌਕੇ ਸੰਗਤਪੁਰਾ ਵਾਸੀਆਂ ਵਲੋਂ ਲੰਗਰ ਲਗਾਇਆ ਗਿਆ

ਸਮਰਾਲਾ, 15 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਮਾਘੀ ਦੀ ਸੰਗਰਾਂਦ ਮੌਕੇ ਹਰ ਸਾਲ ਦੀ ਤਰ੍ਹਾਂ ਸੰਗਤਪੁਰਾ ਦੀ ਸਮੂਹ ਸੰਗਤ ਵੱਲੋਂ ਨੈਸ਼ਨਲ ਹਾਈਵੇ PPN1501202008ਤੇ 21ਵਾਂ ਬਰੈਡ, ਚਾਹ ਦਾ ਲੰਗਰ ਲਗਾਇਆ ਗਿਆ।ਸੜਕ ‘ਤੇ ਆ ਰਹੇ ਰਾਹੀਆਂ ਅਤੇ ਬੱਸਾਂ, ਕਾਰਾਂ, ਮੋਟਰਸਾਈਕਲ ਆਦਿ ਸਵਾਰਾਂ ਨੇ ਕੜਾਕੇ ਦੀ ਠੰਡ ਵਿੱਚ ਪੂਰੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਦਾ ਅਨੰਦ ਮਾਣਿਆ।ਸੰਗਤਪੁਰਾ ਦੇ ਪਿੰਡ ਨਿਵਾਸੀਆਂ ਨੇ ਹਰ ਆਉਣ ਜਾਣ ਵਾਲੇ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਛਕਾਇਆ।ਇਸ ਵਾਰ ਲੰਗਰ ਦੀ ਸੇਵਾ ਨੌਜਵਾਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਸੇਵਾ ਨਿਭਾਈ ਅਤੇ ਸਾਫ ਸਫਾਈ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।ਲੰਗਰ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਸਮੁੱਚੇ ਨਗਰ ਦਾ ਪੂਰਨ ਯੋਗਦਾਨ ਰਿਹਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply