Wednesday, April 22, 2026

ਗੁ. ਬਾਬਾ ਹੁੰਦਾਲ ਜੀ ਵਿਖੇ ਮਾਘੀ ਦਾ ਤਿਉਹਾਰ ਮਨਾਇਆ ਗਿਆ

ਜੰਡਿਆਲਾ ਗੁਰੂ, 16 ਜਨਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਥਾਨਕ ਸ਼ਹਿਰ ਦੇ ਨਥੋਆਣਾ ਸਥਿਤ ਗੁਰਦੁਆਰਾ ਤਪ ਅਸਥਾਨ ਗੁਰੂ ਬਾਬਾ ਹੁੰਦਾਲ PPNJ1601202001ਜੀ ਮਾਘੀ ਦਾ ਤਿਓਹਾਰ ਹਰ ਸਾਲ ਦੀ ਤਰ੍ਹਾਂ ਧੁਮ-ਧਾਮ ਨਾਲ ਮਨਾਇਆ ਗਿਆ।ਸੰਤ ਬਾਬਾ ਸੰਤੋਖ ਮੁਨੀ ਜੀ ਮਹਾਰਜ ਵੱਲੋਂ 1946 ਤੋਂ ਚਲਾਈ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ 74ਵੇਂ ਸਾਲ ਵਿਚ ਪ੍ਰਵੇਸ਼ ਹੋਣ ‘ਤੇ ਮੁੱਖ ਸੇਵਾਦਾਰ ਸੰਤ ਬਾਬਾ ਪਰਮਾਨੰਦ ਕਰਵਾਏ ਗਏ ਮਹਾਨ ਕੀਰਤਨ ਦਰਬਾਰ ਅਤੇ ਮਹਾਨ ਕਵੀ ਦਰਬਾਰ ਵਿੱਚ ਇਲਾਕੇ ਦੀ ਸੰਗਤ ਨੇ ਸ਼ਰਧਾ ਨਾਲ ਹਾਜ਼ਰੀ ਭਰੀ।
21 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਗੋਬਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਬਿਕਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਮਾਘੀ ਦੇ ਮੇਲੇ ਬਾਰੇ ਬਾਬਾ ਪਰਮਾਨੰਦ ਜੀ ਨੇ ਚਾਨਣਾ ਪਾਇਆ।ਸ੍ਰੀ ਦਰਬਾਰ ਸਾਹਿਬ ਤੋਂ ਆਏ ਭਾਈ ਹਰਜਿੰਦਰ ਸਿੰਘ ਅਤੇ ਭਾਈ ਹਰਜੀਤ ਸਿੰਘ ਦੇ ਰਾਗੀ ਜਥਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਹਾਜਰ ਸੰਗਤ ਨੂੰ ਨਿਹਾਲ ਕੀਤਾ।ਕਵੀਸ਼ਰੀ ਜਥਿਆਂ ਭਾਈ ਗੁਰਨਾਮ ਸਿੰਘ ਮੱਲੀਆ, ਭਾਈ ਸਵਰਨ ਸਿੰਘ ਭੋਰ, ਭਾਈ ਗੁਰਨਾਮ ਸਿੰਘ ਬਾਲੀਆ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ।ਸੰਤ ਬਾਬਾ ਪਰਮਾਨੰਦ ਜੀ ਨੇ ਆਈਆ ਹੋਈਆ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਬੱਲ ਸਿੰਘ ਜਾਣੀਆ, ਡਾ. ਕੁਲਦੀਪ ਸਿੰਘ ਮੱਲੀ, ਡਾ. ਮਨਜੀਤ ਸਿੰਘ ਰਟੌਲ, ਬਲਦੇਵ ਸਿੰਘ ਕਨੇਡਾ, ਕੁਲਬੀਰ ਸਿੰਘ ਮੇਹਰਬਾਨਪੁਰਾ, ਭਾਈ ਕਰਮਜੀਤ ਸਿੰਘ, ਅਮਰੀਕ ਸਿੰਘ ਲਾਹੋਰੀਆ, ਓਂਕਾਰ ਸਿੰਘ, ਸੁਦਾਗਰ ਸਿੰਘ ਆਦਿ ਨੇ ਗੁਰੂ ਕੇ ਲੰਗਰਾਂ ‘ਚ ਸੰਗਤ ਦੀ ਬੜੇ ਹੀ ਸਤਿਕਾਰ ਨਾਲ ਸੇਵਾ ਕੀਤੀ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply