Wednesday, April 22, 2026

ਧੀ ਅਲੀਨਾ ਦੀ ਲੋਹੜੀ ਮਨਾਈ ਗਈ

ਪੁੱਤਾਂ ਅਤੇ ਧੀਆਂ ‘ਚ ਕੋਈ ਫਰਕ ਨਹੀਂ-ਮਰਕਸ ਗੁਮਟਾਲਾ

ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅਜੋਕੇ ਯੁੱਗ ਵਿੱਚ ਜਿਥੇ ਲੋਕ ਪੁੱਤਰਾਂ ਦੀ ਲੋਹੜੀ ਮਨਾਉਂਦੇ ਹਨ, ਉਥੇ ਕੁੱਝ ਲੋਕ PPN1501202015ਅਜਿਹੇ ਵੀ ਹਨ ਜਿਹੜੇ ਧੀਆਂ ਦੀਆਂ ਮਨਾ ਕੇ ਧੀਆਂ ਤੇ ਪੁੱਤਰਾਂ ਵਿੱਚ ਕੋਈ ਫਰਕ ਨਾ ਹੋਣ ਦਾ ਸੁਨੇਹਾ ਦਿੰਦੇ ਹਨ।ਅਜਿਹਾ ਵਰਤਾਰਾ ਇਸ ਵਾਰ ਵੀ ਵੇਖਣ ਨੂੰ ਮਿਲਿਆ, ਜਦ ਨਵਜੰਮੀਆਂ ਧੀਆਂ ਦੀ ਲੋਹੜੀ ਵੰਡੀ ਗਈ।ਸਥਾਨਕ ਵਾਸੀ ਡੈਨੀਅਲ ਅਤੇ ਕੈਥਰੀਨ ਨੇ ਵੀ ਆਪਣੀ ਲੜਕੀ ਅਲੀਨਾ ਦੀ ਲੋਹੜੀ ਵੰਡ ਕੇ ਆਪਣੇ ਸਾਕ ਸਬੰਧੀਆਂ, ਸਨੇਹੀਆਂ ਅਤੇ ਪਿੰਡ ਵਾਸੀਆਂ ਨਾਲ ਲੋਹੜੀ ਮਨਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।ਦਾਦੀ ਕਰਸੈਦ, ਚਾਚੀਆਂ ਤਾਈਆਂ, ਭਰਾ ਪ੍ਰਿੰਸ, ਭੈਣ ਰੋਜ਼ ਆਦਿ ਨੇ ਭੁੱਗਾ ਬਾਲ ਕੇ ਭੰਗੜੇ ਪਾਏ ਅਤੇ ਧੀ ਆਲੀਨਾ ਦੇ ਜਨਮ ਦੀ ਖੁਸ਼ੀ ਸਾਂਝੀ ਕੀਤੀ।
ਉਘੇ ਰੰਗਕਰਮੀ ਮਰਕਸ ਪਾਲ ਗੁਮਟਾਲਾ ਨੇ ਦੱਸਿਆ ਕਿ ਉਸ ਦੀ ਭਣੇਵੀਂ ਅਲੀਨਾ ਦੀ ਮਨਾਈ ਲੋਹੜੀ ਨੇ ਇਹ ਦਰਸਾ ਦਿੱਤਾ ਹੈ ਕਿ ਹੁਣ ਲੋਕਾਂ ਦੇ ਮਨਾਂ ‘ਚ ਧੀ ਅਤੇ ਪੁੱਤ ਦੇ ਫ਼ਰਕ ਵਾਲੀ ਗੱਲ ਦੂਰ ਹੋ ਚੁੱਕੀ ਹੈ, ਕਿਉਂਕਿ ਅੱਜ ਹੁਣ ਕੁੜੀਆਂ ਵੀ ਮੁੰਡਿਆਂ ਵਾਂਗ ਉਚੇ ਅਹੁਦਿਆਂ ‘ਤੇ ਬਿਰਾਜ਼ਮਾਨ ਹੋ ਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply