ਜੰਡਿਆਲਾ ਗੁਰੂ, 16 ਜਨਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਥਾਨਕ ਸ਼ਹਿਰ ਦੇ ਨਥੋਆਣਾ ਸਥਿਤ ਗੁਰਦੁਆਰਾ ਤਪ ਅਸਥਾਨ ਗੁਰੂ ਬਾਬਾ ਹੁੰਦਾਲ
ਜੀ ਮਾਘੀ ਦਾ ਤਿਓਹਾਰ ਹਰ ਸਾਲ ਦੀ ਤਰ੍ਹਾਂ ਧੁਮ-ਧਾਮ ਨਾਲ ਮਨਾਇਆ ਗਿਆ।ਸੰਤ ਬਾਬਾ ਸੰਤੋਖ ਮੁਨੀ ਜੀ ਮਹਾਰਜ ਵੱਲੋਂ 1946 ਤੋਂ ਚਲਾਈ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ 74ਵੇਂ ਸਾਲ ਵਿਚ ਪ੍ਰਵੇਸ਼ ਹੋਣ ‘ਤੇ ਮੁੱਖ ਸੇਵਾਦਾਰ ਸੰਤ ਬਾਬਾ ਪਰਮਾਨੰਦ ਕਰਵਾਏ ਗਏ ਮਹਾਨ ਕੀਰਤਨ ਦਰਬਾਰ ਅਤੇ ਮਹਾਨ ਕਵੀ ਦਰਬਾਰ ਵਿੱਚ ਇਲਾਕੇ ਦੀ ਸੰਗਤ ਨੇ ਸ਼ਰਧਾ ਨਾਲ ਹਾਜ਼ਰੀ ਭਰੀ।
21 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਗੋਬਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਬਿਕਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਮਾਘੀ ਦੇ ਮੇਲੇ ਬਾਰੇ ਬਾਬਾ ਪਰਮਾਨੰਦ ਜੀ ਨੇ ਚਾਨਣਾ ਪਾਇਆ।ਸ੍ਰੀ ਦਰਬਾਰ ਸਾਹਿਬ ਤੋਂ ਆਏ ਭਾਈ ਹਰਜਿੰਦਰ ਸਿੰਘ ਅਤੇ ਭਾਈ ਹਰਜੀਤ ਸਿੰਘ ਦੇ ਰਾਗੀ ਜਥਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਹਾਜਰ ਸੰਗਤ ਨੂੰ ਨਿਹਾਲ ਕੀਤਾ।ਕਵੀਸ਼ਰੀ ਜਥਿਆਂ ਭਾਈ ਗੁਰਨਾਮ ਸਿੰਘ ਮੱਲੀਆ, ਭਾਈ ਸਵਰਨ ਸਿੰਘ ਭੋਰ, ਭਾਈ ਗੁਰਨਾਮ ਸਿੰਘ ਬਾਲੀਆ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ।ਸੰਤ ਬਾਬਾ ਪਰਮਾਨੰਦ ਜੀ ਨੇ ਆਈਆ ਹੋਈਆ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਬੱਲ ਸਿੰਘ ਜਾਣੀਆ, ਡਾ. ਕੁਲਦੀਪ ਸਿੰਘ ਮੱਲੀ, ਡਾ. ਮਨਜੀਤ ਸਿੰਘ ਰਟੌਲ, ਬਲਦੇਵ ਸਿੰਘ ਕਨੇਡਾ, ਕੁਲਬੀਰ ਸਿੰਘ ਮੇਹਰਬਾਨਪੁਰਾ, ਭਾਈ ਕਰਮਜੀਤ ਸਿੰਘ, ਅਮਰੀਕ ਸਿੰਘ ਲਾਹੋਰੀਆ, ਓਂਕਾਰ ਸਿੰਘ, ਸੁਦਾਗਰ ਸਿੰਘ ਆਦਿ ਨੇ ਗੁਰੂ ਕੇ ਲੰਗਰਾਂ ‘ਚ ਸੰਗਤ ਦੀ ਬੜੇ ਹੀ ਸਤਿਕਾਰ ਨਾਲ ਸੇਵਾ ਕੀਤੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media