Wednesday, February 25, 2026

ਲੜਕੀਆਂ ਕਰ ਸਕਦੀਆਂ ਨੇ ਆਪਣੀ ਸਵੈ ਰੱਖਿਆ – ਸਿਸਟਰ ਅੰਜਲੀ

ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਚਾਈਲਡ ਲਾਈਨ ਅੰਮ੍ਰਿਤਸਰ ਵਲੋਂ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ PPNJ1601202015ਸੁਲਤਾਨਵਿੰਡ ਵਿਖੇ ਲੜਕੀਆਂ ਨੂੰ ਸਵੈ ਰੱਖਿਆ ਦੀ ਟ੍ਰੇਨਿੰਗ ਸਬੰਧੀ ਇਕ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਚਾਈਲਡ ਲਾਈਨ ਦੇ ਜਿਲ੍ਹਾ ਕੁਆਰਡੀਨੇਟਰ ਸਿਸਟਰ ਅੰਜਲੀ ਗਿੱਲ੍ਹ ਵੱਲੋਂ ਲੜਕੀਆਂ ਨੂੰ ਉਨ੍ਹਾਂ ਦੀ ਬੁਨਿਆਦੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਚਾਈਲਡ ਲਾਈਨ ਵੱਲੋਂ ਹੋਰ ਮਿਲਣ ਵਾਲੀਆਂ ਸਹਾਇਤਾ ਬਾਰੇ ਵੀ ਦੱਸਿਆ।
            ਸਿਸਟਰ ਗਿੱਲ੍ਹ ਨੇ ਲੜਕੀਆਂ ਨੂੰ ਕਿਹਾ ਕਿ ਆਪਣੀ ਰੱਖਿਆ ਆਪ ਕਰਨੀ ਚਾਹੀਦੀ ਹੈ ਅਤੇ ਕਿਸੇ ’ਤੇ ਨਿਰਭਰ ਨਹੀਂ ਹੋਣਾ ਚਾਹੀਦਾ।ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਲੜਕਿਆਂ ਨਾਲੋਂ ਵਧੇਰੇ ਸਿਖਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੀਆਂ ਹਨ।ਕੈਂਪ ਦੌਰਾਨ ਇੰਡੀਅਨ ਕਰਾਟੇ ਟੀਮ ਦੇ ਕੋਚ ਰਾਜ ਕੁਮਾਰ ਸਾਹੂ ਵੱਲੋਂ ਲੜਕੀਆਂ ਨੂੰ ਆਪਣੇ ਰੱਖਿਆ ਲਈ ਕਰਾਟੇ ਸਬੰਧੀ ਜਾਣਕਾਰੀ ਵੀ ਦਿੱਤੀ ਅਤੇ ਅਭਿਆਸ ਵੀ ਕਰਵਾਇਆ।
             ਇਸ ਮੌਕੇ ਸਕੂਲ ਦੇ ਪਿੰਸੀਪਲ ਅਮਰਜੀਤ ਸਿੰਘ, ਮੈਂਬਰ ਕੰਵਲਜੀਤ ਕੌਰ, ਸੁਖਰਾਜ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ ਅਤੇ ਚਾਈਲਡ ਲਾਈਨ ਟੀਮ ਦੇ ਮੈਂਬਰ ਗਗਨ, ਰਾਕੇਸ਼ ਅਤੇ ਰੋਹਿਤ ਵੀ ਮੌਜੂੁਦ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply