ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਰੈਸਟੋਰੈਂਟ ‘ਚ ਆਪਣੇ ਦੋਸਤਾਂ ਸਮੇਤ ਨਵਾਂ ਸਾਲ 2020 ਦਾ ਜਸ਼ਨ ਮਨਾਉਣ ਸਮੇਂ ਰੈਸਟੋਰੈਂਟ ਵਿਖੇ ਮਾਰਕੁੱਟ ਦਾ ਸ਼ਿਕਾਰ ਹੋਣ ਉਪਰੰਤ ਮੌਤ ਦੇ ਮੂੰਹ ਜਾ ਪਏ ਨੌਜਵਾਨ ਹਰਜੀਤ ਸਿੰਘ ਰਾਜਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਰਾਜਾ ਦੇ ਗ੍ਰਹਿ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸ਼ਹੀਦ ਊਧਮ ਸਿੰਘ ਹਾਲ ਵਿਖੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਤੋਂ ਬਾਅਦ ਵਿੱਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਵੱਡੀ ਗਿਣਤੀ ‘ਚ ਰਿਸ਼ਤੇਦਾਰਾਂ ਤੇ ਸਬੰਧੀਆਂ ਤੋਂ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ ‘ਤੇੇ ਸਿਆਸੀ ਖੇਤਰ ਨਾਲ ਸਬੰਧਤ ਸ਼ਖਸ਼ੀਅਤਾਂ ਸ਼ਾਮਲ ਹੋਈਆਂ।ਆਗੂਆਂ ਨੇ ਨੌਜਵਾਨ ਦੀ ਹੱਤਿਆ ਨੂੰ ਪਰਿਵਾਰ ਨਾਲ ਵੱਡਾ ਧੱਕਾ ਕਰਾਰ ਦਿੰਦਿਆਂ ਮ੍ਰਿਤਕ ਦੇ ਪਿਤਾ ਮੱਖਣ ਸਿੰਘ ਨੂੰ ਹਰ ਤਰਾਂ ਦੇ ਸਹਿਯੋਗ ਦਾ ਯਕੀਨ ਦਿਵਾਇਆ।
ਇਸ ਮੌਕੇ ਵਿੱਚ ਵਾਟਰ ਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਹਲਕਾ ਵਿਧਾਇਕ ਬੁਲਾਰੀਆ ਦੇ ਪੀ.ਏ ਅਰਵਿੰਦਰ ਸਿੰਘ ਭਾਟੀਆ, ਪਰਮਜੀਤ ਸਿੰਘ, ਅਕਾਲੀ ਦਲ ਹਲਕਾ ਇੰਚਾਰਜ਼ ਤਲਬੀਰ ਸਿੰਘ ਗਿੱਲ, ਦਲਜੀਤ ਸਿੰਘ ਢਿੱਲੋਂ, ਅਕਾਲੀ ਆਗੂ ਮਨਮੋਹਨ ਸਿੰਘ, ਗੁਰਪ੍ਰਤਾਪ ਸਿੰਘ ਟਿੱਕਾ, ਅਜੀਤ ਸਿੰਘ ਧੁੰਨਾ, ਜਸਵੰਤ ਸਿੰਘ ਜੱਸ, ਅਜੀਤ ਸਿੰਘ ਪੱਟੀ, ਗੁਰਦਿਆਲ ਸਿੰਘ ਦਿੱਲੀ, ਜਸਬੀਰ ਸਿੰਘ ਸੱਗੂ, ਬਿੱਟੂ ਪੱਟੀ, ਗੁਰਚਰਨ ਸਿੰਘ, ਸ਼ੰਗਾਰਾ ਸਿੰਘ ਕਲੇਰ ਆਦਿ ਹਾਜ਼ਰ ਸਨ।