ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਸੰਸਥਾ ਖਾਲਸਾ ਕਾਲਜ
ਚਵਿੰਡਾ ਦੇਵੀ ਨੇ ਅਕਾਦਮਿਕ ਖੇਤਰ ’ਚ ਇਕ ਹੋਰ ਇਤਿਹਾਸ ਸਿਰਜਦਿਆਂ ਹੋਇਆ ਇਥੋਂ ਦੇ ਅਧਿਆਪਕਾਂ ਵਲੋਂ ਯੂ.ਜੀ.ਸੀ-ਨੈਟ ਇਮਤਿਹਾਨ ਪਾਸ ਕੀਤਾ ਗਿਆ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਐਚ.ਬੀ ਸਿੰਘ ਨੇ ਇਨ੍ਹਾਂ ਅਧਿਆਪਕਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਕਿਹਾ ਕਿ ਹੋਰਨਾਂ ਅਧਿਆਪਕਾਂ ਨੂੰ ਇੰਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਕਾਲਜ ਦੇ ਅਰਥ ਸ਼ਾਸ਼ਤਰ ਵਿਭਾਗ ਦੇ ਪ੍ਰੋ. ਸਿਮਰਨਜੀਤ ਕੌਰ ਵਲੋਂ ਯੂ.ਜੀ.ਸੀ.ਨੈਟ ਅਧਿਆਪਨ ਪ੍ਰਤੀਯੋਗਤਾ ਦਸੰਬਰ 2019 ’ਚ ਜੀ.ਆਰ.ਐਫ਼ (ਜੂਨੀਅਰ ਰਿਸਰਚ ਫ਼ੈਲੋਸ਼ਿਪ) ਤਹਿਤ ਪੀ.ਐਚ.ਡੀ ਲਈ ਫ਼ੈਲੋਸ਼ਿਪ ਪ੍ਰਾਪਤ ਕੀਤੀ।ਉਨ੍ਹਾਂ ਕਿਹਾ ਕਿ ਇਸੇ ਸੰਸਥਾ ਦੇ ਅੰਗਰੇਜੀ ਵਿਭਾਗ ਦੇ ਅਧਿਆਪਕ ਪ੍ਰੋ. ਬਿਕਰਮਜੀਤ ਸਿੰਘ ਵੱਲੋਂ ਵੀ ਯੂ.ਜੀ.ਸੀ-ਨੈਟ ਦੀ ਪ੍ਰੀਖਿਆ ਪਾਸ ਕੀਤੀ।ਇਨ੍ਹਾਂ ਦੋਹਾਂ ਅਧਿਆਪਕਾਂ ਦੀ ਇਹ ਇਕ ਸ਼ਲਾਘਾਯੋਗ ਉਪਲੱਬਧੀ ਹੈ।ਪ੍ਰੋ. ਸਿਮਰਨਜੀਤ ਕੌਰ ਨੂੰ ਵੱਖ-ਵੱਖ ਯੂਨੀਵਰਸਿਟੀਆਂ ਵਲੋਂ ਪੀ.ਐਚ.ਡੀ ਕਰਨ ਲਈ ਆਫ਼ਰ ਭੇਜੇ ਜਾ ਰਹੇ ਹਨ।
ਇਸ ਤੋਂ ਇਲਾਵਾ ਕਾਲਜ ਦੇ ਪੋ. ਰਣਪ੍ਰੀਤ ਸਿੰਘ (ਰਾਜਨੀਤੀ ਵਿਭਾਗ), ਪੋ. ਮਨਪ੍ਰੀਤ ਕੌਰ (ਸਰੀਰਿਕ ਸਿੱਖਿਆ) ਅਤੇ ਪੋ. ਰਮਨਦੀਪ ਕੌਰ (ਪੰਜਾਬੀ) ਵੀ ਪੀ.ਐਚ.ਡੀ ਕਰ ਰਹੇ ਹਨ।ਇਸ ਮੌਕੇ ਪ੍ਰੋ. ਰਣਜੀਤ ਸਿੰਘ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media