Monday, December 23, 2024

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਅਧਿਆਪਕਾਂ ਵਲੋਂ ਯੂ.ਜੀ.ਸੀ. ਨੈਟ ਜੇ.ਆਰ.ਐਫ਼ ਪ੍ਰੀਖਿਆ ਪਾਸ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਸੰਸਥਾ ਖਾਲਸਾ ਕਾਲਜ PPNJ2501202005ਚਵਿੰਡਾ ਦੇਵੀ ਨੇ ਅਕਾਦਮਿਕ ਖੇਤਰ ’ਚ ਇਕ ਹੋਰ ਇਤਿਹਾਸ ਸਿਰਜਦਿਆਂ ਹੋਇਆ ਇਥੋਂ ਦੇ ਅਧਿਆਪਕਾਂ ਵਲੋਂ ਯੂ.ਜੀ.ਸੀ-ਨੈਟ ਇਮਤਿਹਾਨ ਪਾਸ ਕੀਤਾ ਗਿਆ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਐਚ.ਬੀ ਸਿੰਘ ਨੇ ਇਨ੍ਹਾਂ ਅਧਿਆਪਕਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਕਿਹਾ ਕਿ ਹੋਰਨਾਂ ਅਧਿਆਪਕਾਂ ਨੂੰ ਇੰਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਕਾਲਜ ਦੇ ਅਰਥ ਸ਼ਾਸ਼ਤਰ ਵਿਭਾਗ ਦੇ ਪ੍ਰੋ. ਸਿਮਰਨਜੀਤ ਕੌਰ ਵਲੋਂ ਯੂ.ਜੀ.ਸੀ.ਨੈਟ ਅਧਿਆਪਨ ਪ੍ਰਤੀਯੋਗਤਾ ਦਸੰਬਰ 2019 ’ਚ ਜੀ.ਆਰ.ਐਫ਼ (ਜੂਨੀਅਰ ਰਿਸਰਚ ਫ਼ੈਲੋਸ਼ਿਪ) ਤਹਿਤ ਪੀ.ਐਚ.ਡੀ ਲਈ ਫ਼ੈਲੋਸ਼ਿਪ ਪ੍ਰਾਪਤ ਕੀਤੀ।ਉਨ੍ਹਾਂ ਕਿਹਾ ਕਿ ਇਸੇ ਸੰਸਥਾ ਦੇ ਅੰਗਰੇਜੀ ਵਿਭਾਗ ਦੇ ਅਧਿਆਪਕ ਪ੍ਰੋ. ਬਿਕਰਮਜੀਤ ਸਿੰਘ ਵੱਲੋਂ ਵੀ ਯੂ.ਜੀ.ਸੀ-ਨੈਟ ਦੀ ਪ੍ਰੀਖਿਆ ਪਾਸ ਕੀਤੀ।ਇਨ੍ਹਾਂ ਦੋਹਾਂ ਅਧਿਆਪਕਾਂ ਦੀ ਇਹ ਇਕ ਸ਼ਲਾਘਾਯੋਗ ਉਪਲੱਬਧੀ ਹੈ।ਪ੍ਰੋ. ਸਿਮਰਨਜੀਤ ਕੌਰ ਨੂੰ ਵੱਖ-ਵੱਖ ਯੂਨੀਵਰਸਿਟੀਆਂ ਵਲੋਂ ਪੀ.ਐਚ.ਡੀ ਕਰਨ ਲਈ ਆਫ਼ਰ ਭੇਜੇ ਜਾ ਰਹੇ ਹਨ।
ਇਸ ਤੋਂ ਇਲਾਵਾ ਕਾਲਜ ਦੇ ਪੋ. ਰਣਪ੍ਰੀਤ ਸਿੰਘ (ਰਾਜਨੀਤੀ ਵਿਭਾਗ), ਪੋ. ਮਨਪ੍ਰੀਤ ਕੌਰ (ਸਰੀਰਿਕ ਸਿੱਖਿਆ) ਅਤੇ ਪੋ. ਰਮਨਦੀਪ ਕੌਰ (ਪੰਜਾਬੀ) ਵੀ ਪੀ.ਐਚ.ਡੀ ਕਰ ਰਹੇ ਹਨ।ਇਸ ਮੌਕੇ ਪ੍ਰੋ. ਰਣਜੀਤ ਸਿੰਘ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply