Saturday, June 27, 2026

ਯੂ.ਜੀ.ਸੀ ਦੀ ‘ਪਰਮਾਰਸ਼’ ਸਕੀਮ ਅਧੀਨ ਖ਼ਾਲਸਾ ਕਾਲਜ ਨੂੰ ਮੈਂਟਰ ਸੰਸਥਾ ਵਜੋਂ ਮਿਲੀ ਮਾਨਤਾ

ਨੈਕ ਵਲੋਂ ਕਾਲਜ ਨੂੰ 13 ਲੱਖ 18 ਹਜ਼ਾਰ ਦੀ ਗਰਾਂਟ ਜਾਰੀ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – 126 ਸਾਲਾ ਪੁਰਾਤਨ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਦੀ ਯੂ.ਜੀ.ਸੀ ਦੀ ‘Khalsa College Amritsarਪਰਮਾਰਸ਼’ ਸਕੀਮ ਅਧੀਨ ਮੈਂਟਰ ਸੰਸਥਾ ਵਜੋਂ ਮਾਨਤਾ ਦਿੱਤੀ ਗਈ ਹੈ।ਇਸ ਸਕੀਮ ਅਧੀਨ ਯੂ.ਜੀ.ਸੀ ਵਲੋਂ ਕਾਲਜ ਨੂੰ 13 ਲੱਖ 18 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਇਕ ਖੁਦ ਮੁਖਤਿਆਰ ਸੰਸਥਾ ਹੈ ਅਤੇ ਯੂ.ਜੀ.ਸੀ ਵਲੋਂ ਇਸ ਸੰਸਥਾ ਨੂੰ ਮੈਂਟਰ ਸੰਸਥਾ ਵਜੋਂ ਚੁਣਿਆ ਗਿਆ ਹੈ।ਇਸ ਸਕੀਮ ਅਧੀਨ ਜੋ ਵਿਦਿਅਕ ਸੰਸਥਾਵਾਂ ਆਪਣੇ ਸਿਖਿਆ ਪੱਧਰ ਨੂੰ ਉਚਾ ਚੁੱਕਣਾ ਚਾਹੁੰਦੀਆਂ ਹਨ ਅਤੇ ਨੈਕ ਸਕੀਮ ਅਧੀਨ ਮਾਨਤਾ ਲੈਣੀ ਚਾਹੁੰਦੀਆਂ ਹਨ, ਉਨ੍ਹਾਂ ਲਈ ਅਗਵਾਈ ਤੇ ਸਲਾਹਕਾਰ ਸੰਸਥਾ ਵਜੋਂ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਕਾਲਜ ’ਚ ਇਹ ਸੈਲ ਸਥਾਪਿਤ ਕਰਨ ਲਈ ਯੂ.ਜੀ.ਸੀ ਵਲੋਂ ਉਕਤ ਗਰਾਂਟ ਜਾਰੀ ਕੀਤੀ ਗਈ ਹੈ।ਕਾਲਜ ਨੂੰ ਇਹ ਰੁਤਬਾ ਮਿਲਣ ’ਤੇ ਪ੍ਰਿੰਸੀਪਲ, ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਤੇ ਅਧਿਆਪਕਾਂ ‘ਚ ਖੁਸ਼ੀ ਪਾਈ ਜਾ ਰਹੀ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply