ਜੰਡਿਆਲਾ ਗੁਰੂ, 26 ਜਨਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਅੱਜ 71ਵੇਂ
ਗੰਣਤੰਤਰ ਦਿਵਸ ਦੇ ਸੰਬੰਧ ਬੱਚਿਆਂ ਵੱਲੋਂ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਜਿਸ ਵਿੱਚ ਸਕੂਲ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ, ਵਾਈਸ ਪਿ੍ਰੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।ਬੱਚਿਆਂ ਨੇ ਰਾਸ਼ਟਰੀ ਗੀਤ ਗਾ ਕੇ ਝੰਡੇ ਨੂੰ ਸਲਾਮੀ ਦਿੱਤੀ।ਇਸ ਸਮੇਂ ਡਾ. ਭੀਮਰਾਓ ਅੰਬੇਦਕਰ ਨੂੰ ਯਾਦ ਕੀਤਾ ਜਿਨ੍ਹਾਂ ਦੀ ਬਦੌਲਤ ਦੇਸ਼ ਵਿੱਚ ਸੰਵਿਧਾਨ ਲਾਗੂ ਹੋ ਸਕਿਆ ਤੇ ਸਭ ਨੂੰ ਅਜਾਦੀ ਦੇ ਅਧਿਕਾਰ ਮਿਲੇ।
Check Also
‘ਖਾਲਸਾ ਕਾਲਜ ਐਜ਼ੂਕੇਸ਼ਨ ਰਣਜੀਤ ਐਵਨਿਊ’ ਹੁਣ ਬਣਿਆ ‘ਖ਼ਾਲਸਾ ਕਾਲਜ ਰਣਜੀਤ ਐਵਨਿਊ’
ਕਾਲਜ ’ਚ ਵੱਖ-ਵੱਖ ਵਿਸ਼ਿਆਂ ਅਤੇ ਕੋਰਸਾਂ ’ਚ ਵਿਦਿਆਰਥੀ ਲੈ ਸਕਣਗੇ ਦਾਖਲੇ – ਛੀਨਾ ਅੰਮ੍ਰਿਤਸਰ, 28 …
Punjab Post Daily Online Newspaper & Print Media