Tuesday, March 24, 2026

ਦਿੱਲੀ ’ਚ ਮੁੜ ਬਣੇਗੀ ‘ਆਪ’ ਦੀ ਸਰਕਾਰ

ਕੇਜਰੀਵਾਲ ਦੇ ਹੱਕ ‘ਚ ਚੱਲ ਰਹੀ ਹੈ ਲਹਿਰ – ਜਗਤਾਰ ਦਿਆਲਪੁਰਾ

ਸਮਰਾਲਾ, 25 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਲੰਟੀਅਰਾਂ ਦੀ ਇੱਕ ਟੀਮ ਹਲਕਾ PPNJ2601202016ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਅਤੇ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਦਿੱਲੀ ਵਿਖੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਘਰ-ਘਰ ਜਾ ਕੇ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ।ਦਿੱਲੀ ਤੋਂ ਪੱਤਰਕਾਰ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਸਮਰਾਲਾ ਤੋਂ ਗਈ ਟੀਮ ਦੀ ਡਿਊਟੀ ਹਲਕਾ ਤਿਲਕ ਨਗਰ ਦੇ ਕ੍ਰਿਸ਼ਨਾਪੁਰੀ ਏਰੀਆ ਵਿੱਚ ਡਟੀ ਹੋਈ ਹੈ।ਉਨ੍ਹਾਂ ਕਿਹਾ ਕਿ ਪੂਰੀ ਦਿੱਲੀ ਵਿੱਚ ਕੇਜਰੀਵਾਲ ਦੀ ਪੂਰੀ ਲਹਿਰ ਚੱਲ ਰਹੀ ਹੈ।ਦਿੱਲੀ ਵਿੱਚ ‘ਆਪ’ ਦੀ ਸਰਕਾਰ ਬਣਨ ਉਪਰੰਤ ਪੰਜਾਬ ਵਿੱਚ ਮੁੜ ਆਪ ਦੀ ਇੱਕ ਵੱਡੀ ਲਹਿਰ ਚੱਲੇਗੀ ਅਤੇ 2022 ਵਿੱਚ ਪੰਜਾਬ ‘ਚ ‘ਆਪ’ ਦੀ ਸਰਕਾਰ ਬਣੇਗੀ।ਸਮਰਾਲਾ ਦੀ ਟੀਮ ਵਿੱਚ ਦਲਵੀਰ ਸਿੰਘ ਗਗੜਾ, ਪ੍ਰਵੀਨ ਮੱਕੜ ਮਾਛੀਵਾੜਾ, ਸੁਖਵਿੰਦਰ ਸਿੰਘ ਦਿਆਲਪੁਰਾ, ਯਾਦਵਿੰਦਰ ਸਿੰਘ ਕਲਸੀ, ਰਘਵੀਰ ਸਿੰਘ ਸੈਣੀ, ਕਸ਼ਮੀਰੀ ਲਾਲ ਸਮਰਾਲਾ, ਮੇਜਰ ਸਿੰਘ ਬਾਲਿਓਂ, ਬਹਾਦਰ ਸਿੰਘ ਬਲਾਲਾ ਆਦਿ ਸ਼ਾਮਲ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply