ਲੌਂਗੋਵਾਲ, 29 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਐਸ.ਐਸ.ਪੀ ਸੰਗਰੂਰ ਡਾ. ਸੰਦੀਪ ਗਰਗ (ਆਈ.ਪੀ.ਐਸ) ਨੂੰ ਨਵਾਂ ਸ਼ਹਿਰ ਵਿਖੇ ਰਾਜ ਪੱਧਰੀ
ਕੌਮੀ ਮਤਦਾਤਾ ਦਿਵਸ ਦੌਰਾਨ ਲੋਕ ਸਭਾ ਚੋਣਾਂ 2019 ਦੌਰਾਨ ਅਪਣਾਏ ਗਏ ਆਈ.ਟੀ ਇਨੀਸ਼ੀਏਟਿਵਜ਼ ਲਈ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਲੈਣ ਵਾਲੇ ਉਹ ਰਾਜ ਦੇ ਇੱਕੋ ਇੱਕ ਪੁਲੀਸ ਅਧਿਕਾਰੀ ਹਨ।
ਉਨ੍ਹਾਂ ਦਾ ਐਵਾਰਡ ਡਿਪਟੀ ਸੁਪਰਡੈਂਟ ਆਫ ਪੁਲਿਸ (ਸਥਾਨਕ) ਸੰਗਰੂਰ ਦਲਜੀਤ ਸਿੰਘ ਨੇ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਉਹ ਪੰਜਾਬ ਦੇ ਉਨ੍ਹਾਂ ਪੰਜ ਅਧਿਕਾਰੀਆਂ ਚੋਂ ਇੱਕੋ ਪੁਲਸ ਅਧਿਕਾਰੀ ਹਨ, ਜਿਨ੍ਹਾਂ ਦਾ ਨਾਮ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਨੈਸ਼ਨਲ ਨਾਮਜ਼ਦਗੀ ਵਜੋਂ ਭੇਜਿਆ ਗਿਆ ਸੀ।
Check Also
ਖਾਲਸਾ ਕਾਲਜ ਵਿਖੇ ਨਵੀਨਤਾ ਤੇ ਉਦਯੋਗਿਤਾ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਇੰਸਟੀਚਿਊਸ਼ਨਜ ਇਨੋਵੇਸ਼ਨ …
Punjab Post Daily Online Newspaper & Print Media