Friday, March 20, 2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਗੁਰਮਤਿ ਸਮਾਗਮ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਸਹਿਯੋਗ ਸਦਕਾ ਮਾਤਾ ਗੁਜਰ ਕੌਰ ਜੀ ਨਿਸ਼ਕਾਮ PPNJ0302202011ਸੁਖਮਨੀ ਸਾਹਿਬ ਸੇਵਾ ਸੁਸਾਇਟੀ ਈਸਟ ਮੋਹਨ ਨਗਰ ਜਥਾ ਬੀਬੀਆਂ ਵਲੋਂ ਈਸਟ ਮੋਹਨ ਨਗਰ ਦੀ ਪਾਰਕ ‘ਚ ਗੁਰਮਤਿ ਸਮਾਗਮ ਕਰਵਾਇਆ ਗਿਆ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਘੀ ਨੂਮ ਸਮਰਪਿਤ ਸਮਾਗਮ ਦੀ ਆਰੰਭਤਾ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਸੰਗਤ ਰੂਪੀ ਪਾਠ ਨਾਲ ਹੋਈ।ਜਿਸ ਉਪਰੰਤ ਸਿਵਲ ਲਾਈਨ ਬੀਬੀਆਂ ਦੇ ਜਥੇ ਨੇ ਕੀਰਤਨ ਦੀਆਂ ਹਾਜਰੀਆਂ ਭਰੀਆਂ।ਜਦਕਿ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਛਹਿਬਰ ਲਾ ਕੇੇ 40 ਮੁਕਤਿਆਂ (ਭਾਈ ਮਹਾਂ ਸਿੰਘ ਤੇ ਸਾਥੀਆਂ) ਦਾ ਸ਼ਹੀਦੀ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ।ਭਾਈ ਸਾਹਿਬ ਜੀ ਨੇ ਦੱਸਿਆ ਕਿ ਭਾਈ ਮਹਾਂ ਸਿੰਘ ਜੀ ਨੇ ਬੇਨਤੀ ਕਰ ਕੇ ਕਲਗੀਧਰ ਪਾਤਸ਼ਾਹ ਤੋਂ ਭੁੱਲ ਬਖਸ਼ਾਈ ਅਤੇ ਲਿਖਿਆ ਬੇਦਾਵਾ ਪੜਵਾਇਆ।ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਸਾਨੂੰ ਭਾਈ ਮਹਾਂ ਸਿੰਘ ਦੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ।ਭਾਈ ਸਾਹਿਬ ਵਲੋਂ ਪਤਿਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
              ਇਸ ਮੌਕੇ ਡਾ. ਅਮਰੀਕ ਸਿੰਘ, ਸ਼ੈਲਿੰਦਰ ਸ਼ੈਲੀ ਕੌਂਸਲਰ, ਡਾ. ਲਾਡੀ ਸੱਲੋ, ਕਮਲਜੀਤ ਸਿੰਘ, ਸਰੂਪ ਸਿੰਘ ਅਤੇ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।ਅੰਤ ‘ਚ ਗੁਰੁ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply