Monday, September 21, 2026

ਸਾਹਿਤਕਾਰ ਜਸਵੰਤ ਕੰਵਲ ਤੇ ਦਲੀਪ ਕੌਰ ਟਿਵਾਣਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਲੌਂਗੋਵਾਲ, 4 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਗਾਇਕ ਕਲਾਂ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ।ਇਸ ਵਿੱਚ Kanwal Tiwanaਮੰਚ ਸੰਚਾਲਕ ਕੁਲਵੰਤ ਉਪਲੀ, ਮੰਗਲ ਮੰਗੀ ਯਮਲਾ, ਨਿਰਮਲ ਮਾਹਲਾ, ਅਰਸ਼ਦੀਪ ਚੋਟੀਆਂ, ਜੱਸ ਗੁਰਾਇਆ, ਕਿਰਨਪਾਲ ਗਾਗਾ, ਸਾਹਿਤਕਾਰ ਰਾਮਫਲ ਰਾਜਲਹੇੜੀ, ਕਾਲਾ ਅਲੀਸ਼ੇਰ, ਧਰਮਾ ਹਰਿਆਓ, ਅਦਾਕਰ ਟੀਟਾ ਵੈਲੀ ਸੰਗਰੂਰ, ਕੌਸਲਰ ਸਤਪਾਲ ਸਿੰਘ ਪਾਲੀ ਆਦਿ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਦੋ ਮਿੰਟ ਦਾ ਮੌਨ ਰੱਖ ਕੇ ਸਾਹਿਤ ਦੇ ਦੋ ਵੱਡੇ ਥੰਮ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਮੰਚ ਦੇ ਚੇਅਰਮੈਨ ਗੋਰਵ ਗੋਇਲ ਐਡਵੋਕੇਟ ਨੇ ਕਿਹਾ ਕਿ ਭਾਵੇਂ ਸਾਹਿਤ ਦੇ ਦੋ ਅਨਮੋਲ ਹੀਰੇ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਹਮੇਸ਼ਾਂ ਜਿਉਂਦੀਆਂ ਰਹਿਣਗੀਆਂ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply