ਲੌਂਗੋਵਾਲ, 4 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਗਾਇਕ ਕਲਾਂ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ।ਇਸ ਵਿੱਚ ਮੰਚ ਸੰਚਾਲਕ ਕੁਲਵੰਤ ਉਪਲੀ, ਮੰਗਲ ਮੰਗੀ ਯਮਲਾ, ਨਿਰਮਲ ਮਾਹਲਾ, ਅਰਸ਼ਦੀਪ ਚੋਟੀਆਂ, ਜੱਸ ਗੁਰਾਇਆ, ਕਿਰਨਪਾਲ ਗਾਗਾ, ਸਾਹਿਤਕਾਰ ਰਾਮਫਲ ਰਾਜਲਹੇੜੀ, ਕਾਲਾ ਅਲੀਸ਼ੇਰ, ਧਰਮਾ ਹਰਿਆਓ, ਅਦਾਕਰ ਟੀਟਾ ਵੈਲੀ ਸੰਗਰੂਰ, ਕੌਸਲਰ ਸਤਪਾਲ ਸਿੰਘ ਪਾਲੀ ਆਦਿ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਦੋ ਮਿੰਟ ਦਾ ਮੌਨ ਰੱਖ ਕੇ ਸਾਹਿਤ ਦੇ ਦੋ ਵੱਡੇ ਥੰਮ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਮੰਚ ਦੇ ਚੇਅਰਮੈਨ ਗੋਰਵ ਗੋਇਲ ਐਡਵੋਕੇਟ ਨੇ ਕਿਹਾ ਕਿ ਭਾਵੇਂ ਸਾਹਿਤ ਦੇ ਦੋ ਅਨਮੋਲ ਹੀਰੇ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਹਮੇਸ਼ਾਂ ਜਿਉਂਦੀਆਂ ਰਹਿਣਗੀਆਂ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …