Tuesday, November 24, 2026

ਭਾਜਪਾ ਨੇ ਸੀ.ਏ.ਏ ਦੇ ਹੱਕ ‘ਚ ਪੁਤਲੀਘਰ ਵਿਖੇ ਲਗਾਇਆ ਕੈਂਪ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਨਾਗਰਿਕਤਾ ਸੋਧ ਐਕਟ-2019 (ਸੀ.ਏ.ਏ) ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਜਪਾ ਵਲੋਂ PPNJ0702202003ਵਿਧਾਨ ਸਭਾ ਹਲਕਾ ਪੱਛਮੀ ਦੇ ਪੁਤਲੀਘਰ ਚੌਕ ਵਿੱਚ ਕੈਂਪ ਲਗਾਇਆ ਗਿਆ।ਮੰਡਲ ਇੰਚਾਰਜ਼ ਮੀਨੂ ਸਹਿਗਲ ਦੀ ਅਗਵਾਈ ਅਤੇ ਜਨਰਲ ਸਕੱਤਰ ਅਮਨ ਸ਼ਰਮਾ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ ਸਮਰਥਨ ਨੰਬਰ 88662-88662 ‘ਤੇ 350 ਤੋਂ ਜਿਆਦਾ ਲੋਕਾਂ ਵਲੋਂ ਮਿਸਡ ਕਾਲ ਕੀਤੀ ਗਈ।ਕੈਂਪ ਵਿੱਚ ਪ੍ਰਦੇਸ਼ ਸਕੱਤਰ ਰਾਕੇਸ਼ ਗਿੱਲ ਅਤੇ ਜਿਲਾ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਮੀਨੂ ਸਹਿਗਲ ਨੇ ਦੱਸਿਆ ਕਿ ਸੀ.ਏ.ਏ ਲਾਗੂ ਹੋਣ ਨਾਲ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾ ਦੇਸ਼ ਦੇ ਕਈ ਹਿਸਿਆਂ ਵਿੱਚ ਬਹੁਗਿਣਤੀ ਭਾਈਚਾਰੇ (ਮੁਸਲਮਾਨ) ਤੋਂ ਧਾਰਮਿਕ, ਮਾਨਸਿਕ ਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਘੱਟਗਿਣਤੀ ਹਿੰਦੂ, ਸਿੱਖ, ਜੈਨੀ, ਪਾਰਸੀ, ਬੋਧੀ ਅਤੇ ਈਸਾਈ ਆਪਣੇ ਪਰਿਵਾਰਾਂ ਸਮੇਤ ਭਾਰਤ ਆਉਣ ਵਾਲਿਆਂ ਨੂੰ ਦੇਸ਼ ਦੀ ਨਾਗਰਿਕਤਾ ਹਾਸਲ ਹੋ ਸਕੇਗੀ।
               ਇਸ ਮੌਕੇ ਦੀਪਕ ਸਹਿਗਲ, ਜਿਲਾ ਸਵੱਛ ਭਾਰਤ ਮਹਿੰਮ ਦੇ ਕਨਵੀਨਰ ਤਰੁਣ ਅਰੋੜਾ, ਵਿਕਾਸ ਮਹਾਜਨ, ਰਾਹੁਲ ਬਤਰਾ, ਰਾਜ ਕੁਮਾਰ, ਬਲਬੀਰ, ਪਵਨ ਭਾਰਦਵਾਜ, ਭਾਜਪਾ ਵਰਕਰ ਤੇ ਆਮ ਲੋਕ ਮੌਜ਼ੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply