ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਨਾਗਰਿਕਤਾ ਸੋਧ ਐਕਟ-2019 (ਸੀ.ਏ.ਏ) ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਜਪਾ ਵਲੋਂ
ਵਿਧਾਨ ਸਭਾ ਹਲਕਾ ਪੱਛਮੀ ਦੇ ਪੁਤਲੀਘਰ ਚੌਕ ਵਿੱਚ ਕੈਂਪ ਲਗਾਇਆ ਗਿਆ।ਮੰਡਲ ਇੰਚਾਰਜ਼ ਮੀਨੂ ਸਹਿਗਲ ਦੀ ਅਗਵਾਈ ਅਤੇ ਜਨਰਲ ਸਕੱਤਰ ਅਮਨ ਸ਼ਰਮਾ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ ਸਮਰਥਨ ਨੰਬਰ 88662-88662 ‘ਤੇ 350 ਤੋਂ ਜਿਆਦਾ ਲੋਕਾਂ ਵਲੋਂ ਮਿਸਡ ਕਾਲ ਕੀਤੀ ਗਈ।ਕੈਂਪ ਵਿੱਚ ਪ੍ਰਦੇਸ਼ ਸਕੱਤਰ ਰਾਕੇਸ਼ ਗਿੱਲ ਅਤੇ ਜਿਲਾ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਮੀਨੂ ਸਹਿਗਲ ਨੇ ਦੱਸਿਆ ਕਿ ਸੀ.ਏ.ਏ ਲਾਗੂ ਹੋਣ ਨਾਲ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾ ਦੇਸ਼ ਦੇ ਕਈ ਹਿਸਿਆਂ ਵਿੱਚ ਬਹੁਗਿਣਤੀ ਭਾਈਚਾਰੇ (ਮੁਸਲਮਾਨ) ਤੋਂ ਧਾਰਮਿਕ, ਮਾਨਸਿਕ ਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਘੱਟਗਿਣਤੀ ਹਿੰਦੂ, ਸਿੱਖ, ਜੈਨੀ, ਪਾਰਸੀ, ਬੋਧੀ ਅਤੇ ਈਸਾਈ ਆਪਣੇ ਪਰਿਵਾਰਾਂ ਸਮੇਤ ਭਾਰਤ ਆਉਣ ਵਾਲਿਆਂ ਨੂੰ ਦੇਸ਼ ਦੀ ਨਾਗਰਿਕਤਾ ਹਾਸਲ ਹੋ ਸਕੇਗੀ।
ਇਸ ਮੌਕੇ ਦੀਪਕ ਸਹਿਗਲ, ਜਿਲਾ ਸਵੱਛ ਭਾਰਤ ਮਹਿੰਮ ਦੇ ਕਨਵੀਨਰ ਤਰੁਣ ਅਰੋੜਾ, ਵਿਕਾਸ ਮਹਾਜਨ, ਰਾਹੁਲ ਬਤਰਾ, ਰਾਜ ਕੁਮਾਰ, ਬਲਬੀਰ, ਪਵਨ ਭਾਰਦਵਾਜ, ਭਾਜਪਾ ਵਰਕਰ ਤੇ ਆਮ ਲੋਕ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media