Monday, August 24, 2026

ਪ੍ਰਾਇਮਰੀ ਸਕੂਲ ਘੁਲਾਲ ਦੇ ਵਿਦਿਆਰਥੀ ਚੌਥੀ ਵਾਰ ਕੌਮੀ ਐਵਾਰਡ (ਗੋਲਡਨ ਐਰੋ) ਲਈ ਚੁਣੇ

ਬੱਚਿਆਂ ਦੀਆਂ ਪ੍ਰਾਪਤੀਆਂ ਨੇ ਲੁਧਿਆਣੇ ਜਿਲ੍ਹੇ ਦਾ ਮਾਣ ਵਧਾਇਆ – ਜਿਲ੍ਹਾ ਸਿੱਖਿਆ ਅਫਸਰ

ਸਮਰਾਲਾ, 9 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁਲਾਲ ਦੀ ਮੁੱਖ ਅਧਿਆਪਕਾ ਪਰਮਜੀਤ ਨੇ PPNJ0902202006ਦੱਸਿਆ ਕਿ ਮਾ. ਸੰਜੀਵ ਕੁਮਾਰ (ਸਟੇਟ ਐਵਾਰਡਰੀ) ਦੀ ਅਗਵਾਈ ਹੇਠ ਚੱਲ ਰਹੀ ਕੱਬ ਬੁਲ-ਬੁਲ ਯੂਨਿਟ ਦੇ 10 ਵਿਦਿਆਰਥੀਆਂ ਨੇ ਇੱਕ ਵਾਰ ਫਿਰ ਜ਼ਿਲ੍ਹਾ ਲੁਧਿਆਣਾ ਵੱਲੋਂ ਭਾਗ ਲੈਂਦੇ ਹੋਏ ਲਗਾਤਾਰ ਚੌਥੀ ਵਾਰ ਪਹਿਲਾ, ਦੂਜਾ, ਤੀਜਾ ਅਤੇ ਚੌਥੇ ਪੱਧਰ ਦੇ ਕੈਂਪ ਲਗਾਉਣ ਉਪਰੰਤ ਗੋਲਡਨ ਐਰੋ (ਨੈਸ਼ਨਲ ਐਵਾਰਡ) ਪ੍ਰਾਪਤ ਕੀਤਾ ਹੈ।ਭਾਰਤ ਸਕਾਊਡ ਐਂਡ ਗਾਈਡ ਪੰਜਾਬ ਦੇ ਚੇਅਰਮੈਨ ਕੁਲਜੀਤ ਸਿੰਘ ਨਾਗਰਾ, ਓਂਕਾਰ ਸਿੰਘ ਸਟੇਟ ਕਮਿਸ਼ਨਰ ਭਾਰਤ ਸਕਾਊਡ ਐਂਡ ਗਾਈਡ ਪੰਜਾਬ, ਰਾਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:), ਉਪ ਜ਼ਿਲ੍ਹਾ ਸਿੱਖਿਆ ਅਫਸਰ ਕੁਲਦੀਪ ਸਿੰਘ, ਬੀ.ਪੀ.ਈ.ਓ ਕੁਲਵੰਤ ਸਿੰਘ, ਚੇਅਰਮੈਨ ਜਗੀਰ ਸਿੰਘ ਨੰਬਰਦਾਰ ਘੁਲਾਲ, ਮੈਡਮ ਪਰਮਿੰਦਰ ਕੌਰ, ਮੈਡਮ ਲਖਬੀਰ ਕੌਰ ਅਤੇ ਸਮੂਹ ਗਰਾਮ ਪੰਚਾਇਤ ਘੁਲਾਲ ਵਲੋਂ ਬੱਚਿਆਂ ਦੀ ਇਸ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ।ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਰਾਜਿੰਦਰ ਕੌਰ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੀਆਂ ਪ੍ਰਾਪਤੀਆਂ ਸ਼ਲਾਘਾਯੋਗ ਹਨ ਜਿਸ ਨਾਲ ਲੁਧਿਆਣਾ ਜ਼ਿਲ੍ਹੇ ਵਿੱਚ ਚੱਲ ਰਹੇ ਹੋਰ ਸਕੂਲ ਵੀ ਉਤਸ਼ਾਹਿਤ ਹੋ ਕੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ।ਚੇਅਰਮੈਨ ਜਗੀਰ ਸਿੰਘ ਨੰਬਰਦਾਰ ਨੇ ਕਿਹਾ ਕਿ ਸਾਡੇ ਪਿੰਡ ਘੁਲਾਲ ਦੇ ਪ੍ਰਾਇਮਰੀ ਸਕੂਲ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਕੇ ਸਕੂਲ ਦਾ ਨਾਂ ਪੂਰੇ ਪੰਜਾਬ ਪੱਧਰ ‘ਤੇ ਚਮਕਾਇਆ ਹੈ, ਜੋ ਸਕੂਲ ਦੇ ਸਾਰੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …