Tuesday, April 14, 2026

ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਮਾਂ ਬੋਲੀ ਨੂੰ ਪ੍ਰਫ਼ੁਲਿਤ ਕਰਨ ਦਾ ਦਿੱਤਾ ਹੋਕਾ

ਖ਼ਾਲਸਾ ਕਾਲਜ ਵਿਖੇ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ਦਾ ਛੀਨਾ ਤੇ ਪਾਤਰ ਵਲੋਂ ਉਦਘਾਟਨ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)- ਖ਼ਾਲਸਾ ਕਾਲਜ ਵਿਖੇ ਅੱਜ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਨੌਜਵਾਨ ਪੀੜ੍ਹੀ ਨੂੰ ‘ਮਾਂ PPNJ1102202016ਬੋਲੀ’ ਪੰਜਾਬੀ ਨੂੰ ਪ੍ਰਫ਼ੁਲਿਤ ਕਰਨ ਦਾ ਹੋਕਾ ਦਿੰਦਿਆਂ ਆਪਣੇ ਭਾਸ਼ਣ ’ਚ ਜਿਥੇ ਬੁੱਧੀਜੀਵੀਆਂ, ਸਾਹਿਤ ਪ੍ਰੇਮੀਆਂ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜੀਵਤ ਰੱਖਣ ਲਈ ਲੰਮੇਂ ਸਮੇਂ ਤੋਂ ਪਾਏ ਜਾ ਰਹੇ ਯੋਗਦਾਨ ਦੀ ਗੱਲ ਕਹੀ, ਉਥੇ ਉਨ੍ਹਾਂ ਅਜੋਕੀ ਪੀੜ੍ਹੀ ਨੂੰ ਇਸ ਨੂੰ ਨਾ ਵਿਸਾਰਣ ’ਤੇ ਜ਼ੋਰ ਦਿੰਦਿਆਂ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣੀ ਅਹਿਮ ਭੂਮਿਕਾ ਨਿਭਾਉਣ ’ਤੇ ਜ਼ੋਰ ਦਿੱਤਾ।ਡਾ. ਪਾਤਰ ਜੋ ਕਿ ਖ਼ਾਲਸਾ ਕਾਲਜ ਵਿਖੇ 14 ਫਰਵਰੀ ਤੱਕ ਚੱਲਣ ਵਾਲੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਸਬੰਧ ’ਚ ਮੁੱਖ ਮਹਿਮਾਨ ਵਜੋਂ ਇਥੇ ਪੁੱਜੇ ਸਨ, ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਵਿਸ਼ਾਲ ਪੰਡਾਲ ’ਚ 50 ਤੋਂ ਵੱਧ ਪ੍ਰਕਾਸ਼ਕਾਂ ਵਲੋਂ ਲਗਾਏ ਗਏ ਪੁਸਤਕਾਂ ਦੇ ਸਟਾਲਾਂ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ।
          ਡਾ. ਪਾਤਰ ਨੇ ਕਿਹਾ ਕਿ 4 ਦਿਨਾਂ ਦਾ ਵਿਸ਼ਾਲ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਲਗਾ ਕੇ ਕਾਲਜ ਨੇ ਆਪਣੀਆਂ ਅਮੀਰ ਪ੍ਰੰਪਰਾਵਾਂ ਨੂੰ ਨਿਭਾਇਆ ਹੈ।ਉਨ੍ਹਾਂ  ਕਿਹਾ ਕਿ ਇਹ ਅਦਾਰਾ ਪੰਜਾਬ ਅਤੇ ਪੰਜਾਬੀਆਂ ਦੀ ਮੋਹਰੀ ਵਿੱਦਿਅਕ ਸੰਸਥਾ ਹੈ ਇਸ ਲਈ ਬਾਕੀ ਸੰਸਥਾਵਾਂ ਨੂੰ ਵੀ ਇਸ ਦੇ ਨਕਸ਼ੇ ਕਦਮਾਂ ’ਤੇ ਚੱਲਣਾ ਚਾਹੀਦਾ ਹੈ।
          PPNJ1102202017ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਛੀਨਾ ਨੇ ਕਿਹਾ ਕਿ ਕਾਲਜ ਆਪਣੇ ਇਤਿਹਾਸ ’ਚ ਪੰਜਾਬੀ ਸਾਹਿਤ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ ਤੇ ਏਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੀ ਹਰ ਲਹਿਰ ਅਤੇ ਗਤੀਵਿਧੀ ਦਾ ਸਤਿਕਾਰ ਹੋਇਆ ਹੈ।
ਇਸ ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੁਸਤਕਾਂ ਪੰਜਾਬੀ ਸੱਭਿਆਚਾਰ ਦਾ ਸ਼ੁਰੂ ਤੋਂ ਹੀ ਹਿੱਸਾ ਰਹੀਆਂ ਹਨ।ਅੱਜ ਵੀ ਮੌਕਾ ਹੈ ਕਿ ਲੋਕ ਏਥੇ ਆ ਕੇ ਪੁਸਤਕ ਮੇਲੇ ਦਾ ਹਿੱਸਾ ਬਣਨ ਅਤੇ ਚੰਗੀਆਂ ਪੁਸਤਕਾਂ ਦੀ ਚੋਣ ਕਰਕੇ ਆਪਣੇ ਘਰ ਲੈ ਜਾਣ।
           ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਸਮਾਗਮ ’ਚ ਪਹੁੰਚੇ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਮਾਝੇ ਦੇ ਇਲਾਕੇ ’ਚ ਇਸ ਵੱਡੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਨੂੰ ਲਗਾਉਣ ’ਚ ਪੰਜਾਬ ਕਲਾ ਪਰੀਸ਼ਦ ਚੰਡੀਗੜ੍ਹ, ਪੰਜਾਬੀ ਅਕਾਦਮੀ ਦਿੱਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ੇਸ਼ ਰੂਪ ’ਚ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਲਜ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਾਸਾਰ ਲਈ ਵਚਨਬੱਧ ਰਿਹਾ ਹੈ। ਇਹ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਸਾਡੀ ਉਸ ਵਚਨਬੱਧਤਾ ਦਾ ਹੀ ਸਬੂਤ ਹੈ।
ਉਦਘਾਟਨੀ ਸੈਸ਼ਨ ਤੋਂ ਬਾਅਦ ਡਾ. ਸੁਰਜੀਤ ਪਾਤਰ ਹੋਰਾਂ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ ਜਿਸ ’ਚ ਉਨ੍ਹਾਂ ਨੇ ਆਪਣੇ ਕਾਵਿ-ਸਫ਼ਰ ਨੂੰ ਵਿਸਥਾਰ ਨਾਲ ਸਰੋਤਿਆਂ ਸਾਹਮਣੇ ਪੇਸ਼ ਕੀਤਾ ਅਤੇ ਆਪਣੀਆਂ ਪ੍ਰਮੁੱਖ ਰਚਨਾਵਾਂ ਦਾ ਗਾਇਨ ਵੀ ਕੀਤਾ।ਇਸ ਉਪਰੰਤ ਤੀਸਰੇ ਸੈਸ਼ਨ ’ਚ ਕਵੀ ਦਰਬਾਰ ਦੀ ਪ੍ਰਧਾਨਗੀ ਬਖਤਾਵਰ ਸਿੰਘ ਨੇ ਕੀਤੀ ਜਦਕਿ ਇਸ ’ਚ ਮੁੱਖ ਮਹਿਮਾਨ ਵਜੋਂ ਨਕਸ਼ਦੀਪ ਪੰਜਕੋਹਾ ਨੇ ਆਪਣੀ ਹਾਜ਼ਰੀ ਲਗਵਾਈ।ਇਸ ਸਮੇਂ ਅਜਾਇਬ ਹੁੰਦਲ, ਅੰਬਰੀਸ਼, ਦੇਵ ਦਰਦ, ਸਿਮਰਤ ਗਗਨ, ਭੁਪਿੰਦਰਪ੍ਰੀਤ, ਮਲਵਿੰਦਰ ਸਿੰਘ, ਰੋਜ਼ੀ ਸਿੰਘ, ਗੁਰਬਾਜ਼ ਛੀਨਾ, ਮਹਾਂਬੀਰ ਗਿੱਲ, ਇੰਦਰੇਸ਼ਮੀਤ ਅਤੇ ਪ੍ਰੀਤਮ ਰਰਪੰਚ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ।
              ਮੇਲੇ ਦੇ ਕਨਵੀਨਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮੇਲੇ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪਬਲੀਕੇਸ਼ਨ ਬਿਓਰੋ, ਭਾਸ਼ਾ ਵਿਭਾਗ ਪੰਜਾਬ, ਰਵੀ ਸਾਹਿਤ ਪ੍ਰਕਾਸ਼ਨ ਅੰਮਿ੍ਰਤਸਰ ਚੇਤਨਾ ਪ੍ਰਕਾਸ਼ਨ ਲੁਧਿਆਣਾ, ਸੰਗਮ ਪਬਲੀਕੇਸ਼ਨ ਸਮਾਣਾ, ਕੈਲੀਬਰ ਪਬਲੀਕੇਸ਼ਨ ਪਟਿਆਲਾ, ਗੁਰੂ ਗੋਬਿੰਦ ਸਿੰਘ ਸਟੱਡੀਜ਼ ਸਰਕਲ ਲੁਧਿਆਣਾ, ਗ੍ਰੇਸ਼ੀਅਸ ਬੁਕਸ ਪਟਿਆਲਾ, ਕੈਲੀਬਰ ਪਬਲੀਕੇਸ਼ਨ ਪਟਿਆਲਾ, ਯੈਸੀਕਾ ਪਬਲੀਕੇਸ਼ਨ ਦਿੱਲੀ, ਐਜੂਕੇਸ਼ਨ ਏਡ ਦਿੱਲੀ, ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ, ਪੰਜਾਬੀ ਇਸਲਾਮਿਕ ਮਲੁਰਕੋਟਲਾ ਸਮੇਤ 55 ਪ੍ਰਕਾਸ਼ਕ ਪਹੁੰਚੇ ਹਨ ਇਨ੍ਹਾਂ ਦੇ ਠਹਿਰਣ ਅਤੇ ਖਾਣਪੀਣ ਦਾ ਪ੍ਰਬੰਧ ਕਾਲਜ ’ਚ ਹੀ ਕੀਤਾ ਗਿਆ ਹੈ।ਪੁਸਤਕਾਂ ਦੇ ਸਟਾਲ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇ ਰਹਿਣਗੇ।
             ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਵਨ ਕੁਮਾਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਗੁਰਸ਼ਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਡਾ. ਰਾਜਬੀਰ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਰਜਨੀਸ਼ ਕੌਰ, ਡਾ. ਪਰਮਿੰਦਰਜੀਤ ਕੌਰ ਵੀ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …