Wednesday, September 30, 2026

ਕਸਬਾ ਲੌਂਗੋਵਾਲ ਪੁੱਜੀ ਪਾਣੀ ਦੀ ਗੁਣਵਤਾ ਨਿਗਰਾਨੀ ਟੀਮ ਨੇ ਭਰੇ ਪਾਣੀ ਦੇ ਸੈਂਪਲ

ਲੌਂਗੋਵਾਲ, 16 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਚੰਡੀਗੜ੍ਹ ਵਲੋਂ ਮੁੱਖ ਕਾਰਜਕਾਰੀ ਅਫ਼ਸਰ ਅਤੇ PPNJ1602202008ਵਧੀਕ ਮੁੱਖ ਕਾਰਜਕਾਰੀ ਅਫਸਰ ਦੀ ਨਿਗਰਾਨੀ ਹੇਠ ਕੁਆਲਟੀ ਕੰਟਰੋਲ ਟੀਮ ਚੰਡੀਗੜ੍ਹ ਵਲੋਂ ਪਾਣੀ ਦੀ ਗੁਣਵਤਾ ਨਿਗਰਾਨੀ ਟੀਮ ਅਚਨਚੇਤ ਲੌਂਗੋਵਾਲ ਵਿਖੇ ਪਹੁੰਚ ਕੇ ਸਾਫ ਪੀਣ ਵਾਲੇ ਦੇ ਵੱਖ-ਵੱਖ ਪੱਤੀਆਂ ਦੇ ਕਈ ਘਰਾਂ ਦੇ ਅੰਦਰੋਂ ਸੈਂਪਲ ਚੈਕ ਕੀਤੇ ਗਏ।ਟੀਮ ਦੇ ਇੰਚਾਰਜ ਇੰਜੀਨੀਅਰ ਅਮਰਿੰਦਰ ਸਿੰਘ ਦੇ ਨਾਲ ਐਸ.ਡੀ.ਓ ਇੰਜੀਨੀਅਰ ਭਾਵੇਸ਼ ਬਾਂਸਲ ਵਲੋਂ ਸਥਾਨਕ ਲੋਕਾਂ ਨੂੰ ਪਾਣੀ ਸੰਕੋਚ ਨਾਲ ਵਰਤਣ ਬਾਰੇ ਦੱਸਿਆ।ਉਨਾਂ ਵਿਭਾਗ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਬਿਨਾਂ ਕਲੋਰੀਨ ਤੋਂ ਪਾਣੀ ਸਪਲਾਈ ਨਾ ਦਿੱਤੀ ਜਾਵੇ।
         ਇਸ ਮੌਕੇ ਸਿਮਰਨਜੀਤ ਸਿੰਘ ਜੇ.ਈ, ਅਸ਼ੋਕ ਵਰਮਾ ਜੇ.ਈ, ਪੰਪ ਅਪਰੇਟਰ ਸ਼ੇਰ ਸਿੰਘ ਖੰਨਾ, ਗੁਰਮੇਲ ਸਿੰਘ, ਬਲਵੰਤ ਸਿੰਘ, ਹੰਸ ਰਾਜ, ਨੀਰਜ ਗਰਗ, ਗੁਲਾਬ ਸਿੰਘ, ਦਰਸ਼ਨ ਸਿੰਘ ਮੰਡੇਰ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …