ਕਪੂਰਥਲਾ, 16 ਫਰਵਰੀ (ਪੰਜਾਬ ਪੋਸਟ ਬਿਉਰੋ) – ਸੈਂਟਰਲ ਜੇਲ ਕਪੂਰਥਲਾ ਵਿਖੇ ਔਰਤਾਂ ਦੀ ਬੈਰਕ ਵਿੱਚ ਮੁਫਤ ਮੈਡੀਕਲ ਕੈਂਪ ਲਗਾ ਕੇ 200 ਦੇ ਕਰੀਬ
ਔਰਤਾਂ ਅਤੇ ਬੱਚਿਆਂ ਦਾ ਮੈਡੀਕਲ ਚੈਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ।ਡਾ. ਜਸਮੀਤ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਕੈਂਪ ਦੌਰਾਨ ਮੈਡੀਕਲ ਸਪੈਸ਼ਲਿਸਟ ਡਾਕਟਰ ਹਰੇਕ ਬੀਮਾਰੀਆਂ ਦੇ ਮਾਹਿਰ, ਕਮਿਊਨਿਟੀ ਹੈਲਥ ਅਫਸਰ, ਏ.ਐਨ.ਐਮ ਅਤੇ ਮੋਬਾਇਲ ਮੈਡੀਕਲ ਯੂਨਿਟ ਦੀ ਟੀਮ ਵਲੋਂ ਈ.ਸੀ.ਜੀ, ਬੀ.ਪੀ, ਸ਼ੂਗਰ, ਐਕਸ-ਰੇ ਅਤੇ ਬਲੱਡ ਚੈਕਅਪ ਦੇ ਨਾਲ ਨਾਲ ਹੋਰ ਬਿਮਾਰੀਆਂ ਦੀ ਜਾਂਚ ਕਰਕੇ ਮੌਕੇ ਤੇ ਹੀ ਮੁੱਫਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜੇਲ ਵਿੱਚ ਕੈਦੀਆਂ ਦੇ ਮੁਫਤ ਮੈਡੀਕਲ ਚੈਕਅਪ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋ ਚਲਾਈਆ ਜਾ ਰਹੀਆ ਸਿਹਤ ਸਕੀਮਾਂ ਬਾਰੇ ਜਾਗੂਰਕ ਕੀਤਾ ਗਿਆ। ਸਿਹਤ ਸਕੀਮਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਸਿਹਤ ਸਕੀਮਾਂ ਨਾਲ ਸਬੰਧਤ ਪੈਂਫਲੈਟ ਵੰਡੇ ਗਏ।
ਇਸ ਮੌਕੇ ਉਨ੍ਹਾਂ ਨਾਲ ਜੇਲ ਸੁਪਰਡੈਂਟ ਬਲਜੀਤ ਸਿੰਘ ਘੁੰਮਣ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲ੍ਹਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਡਾ. ਰਾਜ ਕੁਮਾਰੀ, ਡਾ. ਅਭਿਸ਼ੇਕ ਗਿੱਲ, ਡਾ. ਰਾਜੀਵ ਭਗਤ, ਬਿਕਰਮਜੀਤ ਸਿੰਘ ਬਲਾਕ ਐਜੂਕੇਟਰ ਆਦਿ ਸ਼ਾਮਲ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media