Tuesday, April 21, 2026

‘ਈਚ ਵਨ, ਬਰਿੰਗ ਵਨ’ ਤਹਿਤ ਸਰਕਾਰੀ ਹਾਈ ਸੈਲਫ ਸਮਾਰਟ ਸਕੂਲ ਕਰਹਾਲੀ ਦੀ ਦਾਖਲਾ ਮੁਹਿੰਮ ਸ਼ਿਖਰਾਂ ‘ਤੇ

ਪਟਿਆਲਾ, 19 ਫਰਵਰੀ (ਪੰਜਾਬ ਪੋਸਟ- ਡਾ. ਜਸਵੰਤ ਸਿੰਘ ਪੁਰੀ) – ਸਿੱਖਿਆ ਵਿਭਾਗ ਪੰਜਾਬ ਵਲੋਂ ਅਗਲੇ ਵਿਦਿਅਕ ਸੈਸ਼ਨ ਲਈ ਸਰਕਾਰੀ ਸਕੂਲਾਂ ਵਿੱਚ PPNJ1902202007ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਦਿੱਤੇ ਨਾਅਰੇ ‘ਈਚ ਵਨ, ਬਰਿੰਗ ਵਨ’ ਤਹਿਤ ਸਰਕਾਰੀ ਹਾਈ ਸੈਲਫ ਸਮਾਰਟ ਸਕੂਲ ਕਰਹਾਲੀ ਦੇ ਸਮੂਹ ਸਟਾਫ਼ ਵਲੋਂ ਨੇੜਲੇ ਪਿੰਡਾਂ ਵਿਚ ਜਾ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਦਾ ਦੌਰ ਰੋਜ਼ਾਨਾ ਜਾਰੀ ਹੈ।ਸਟਾਫ ਵਲੋਂ ਮਾਪਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਵਿਚ ਵੱਧ ਪੜ੍ਹੇ ਲਿਖੇ ਤੇ ਤਜਰਬੇਕਾਰ ਅਧਿਆਪਕਾਂ ਦੇ ਨਾਲ ਹੀ ਸਮਾਰਟ ਕਲਾਸ ਰੂਮ ਬਣਾ ਕੇ ਵਿਦਿਆਰਥੀਆਂ ਨੂੰ ਈ ਕੰਟੈਂਟ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ।ਸਕੂਲ ਦੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਸਕੂਲ ਤਰੱਕੀ ਦੀ ਰਾਹ ‘ਤੇ ਹੈ।
             ਸਕੂਲ ਦੇ ਗਣਿਤ ਅਧਿਆਪਕ ਨਵਨੀਤ ਸਿੰਘ ਨੇ ਦੱਸਿਆ ਕਿ ਪਿਛਲੇ ਸੈਸ਼ਨ ਦੌਰਾਨ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ ਸੀ ਤੇ 64 ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਸੀ। ਇਸ ਵਾਰ ਵੀ ਸਕੂਲ ਦਾ ਅੱਠਵੀਂ ਅਤੇ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਆਉਣ ਦੀ ਸੰਭਾਵਨਾ ਹੈ।ਸਕੂਲ ਦੇ ਅਧਿਆਪਕ ਕੇਸ਼ਵ ਕੁਮਾਰ, ਪਰਦੀਪ ਸਿੰਘ, ਜਸਵੰਤ ਕੌਰ, ਲਖਵੀਰ ਸਿੰਘ, ਸੁਖਜਿੰਦਰ ਸਿੰਘ, ਗਗਨਦੀਪ ਸਿੰਘ, ਪ੍ਰੀਤਇੰਦਰ ਸਿੰਘ, ਰੁਪਿੰਦਰ ਕੌਰ, ਕੁਲਵਿੰਦਰ ਕੌਰ, ਅੰਜ਼ੂ ਸ਼ਰਮਾ, ਰਮਨਪ੍ਰੀਤ ਕੌਰ, ਰਣਦੀਪ ਕੌਰ, ਜਗਨਦੀਪ ਕੌਰ, ਹਰਲੀਨ ਕੌਰ, ਸੋਨੀਆ ਲੁਥਰਾ, ਰੀਚਾ ਰਾਣੀ, ਮੋਨਿਕਾ ਸਿੰਗਲਾ, ਮਨਦੀਪ ਕੌਰ, ਹਰਪ੍ਰੀਤ ਕੌਰ ਟੀਮ ਬਣਾ ਕੇ ਵੱਖੋ-ਵੱਖਰੇ ਪਿੰਡਾਂ ਵਿਚ ਜਾ ਕੇ ਸਰਕਾਰੀ ਸਕੂਲਾਂ ‘ਚ ਮਿਲ ਰਹੀਆਂ ਸਹੂਲਤਾਂ ਬਾਰੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਦੱਸ ਰਹੇ ਹਨ।ਪਿੰਡ ਵਾਸੀਆਂ ਵਲੋਂ ਇਸ ਮੁਹਿੰਮ ਨੂੰ ਮਿਲ ਰਹੇ ਹੁੰਗਾਰੇ ਤੋਂ ਆਸ ਹੈ ਕਿ ਸਰਕਾਰੀ ਹਾਈ ਸਕੂਲ ਕਰਹਾਲੀ ਵਿਚ ਵਿਦਿਆਰਥੀਆਂ ਦੀ ਕੁੱਲ ਹਾਜ਼ਰੀ 405 ਤੋਂ ਵੱਧ ਕੇ 500 ਦਾ ਅੰਕੜਾ ਪਾਰ ਕਰ ਜਾਵੇਗੀ ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …