ਲੌਂਗੋਵਾਲ, 20 ਫਰਵਰੀ (ਪੰਜਾਬ ਪੋਸਟ- ਜਗਸੀਰ ਸਿੰਘ) – ਸਥਾਨਕ ਮੰਡੀ ਵਾਲੇ ਮੰਦਿਰ ਵਿਖੇ ਸਨਾਤਨ ਧਰਮ ਯੂਥ ਕਮੇਟੀ ਦੀ ਅਗਵਾਈ ਵਿਚ ਭਗਵਾਨ ਸ਼ਿਵ
ਸ਼ੰਕਰ ਜੀ ਦੇ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਅੱਜ ਸਵੇਰੇ ਮੰਡੀ ਵਾਲੇ ਮੰਦਿਰ ਤੋਂ ਸਿਵ ਸ਼ੰਕਰ ਦੀ ਮੇਹਰ ਸਦਕਾ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਇਸ ਸ਼ੋਭਾ ਯਾਤਰਾ ਨੂੰ ਝੰਡੀ ਦਿਖਾਉਣ ਦੀ ਰਸਮ ਨਗਰ ਕੌਂਸਲਰ ਅਤੇ ਭਾਜਪਾ ਮੰਡਲ ਪ੍ਰਧਾਨ ਸੰਦੀਪ ਦੀਪੂ ਨੇ ਨਿਭਾਈ।ਸ਼ੋਭਾ ਯਾਤਰਾ ਵਿੱਚ ਸ਼ਾਮਲ ਸ਼ਿਵ ਭਗਤਾਂ ਲਈ ਪ੍ਰਸਾਦ ਦਾ ਪ੍ਬੰਧ ਸਮਾਜ ਸੇਵੀ ਅਨਿਲ ਕੁਮਾਰ ਨੰਦਗੜੀਆ, ਰਵਿੰਦਰ ਬੱਬੂ ਫੋਟੋਗ੍ਰਾਫਰ, ਕਥਾਵਾਚਕ ਕੇ ਕੇ ਬਾਂਸਲ ਅਤੇ ਜੋਨੀ ਵਲੋਂ ਕੀਤਾ ਗਿਆ।
ਜਿਕਰਯੋਗ ਹੈ ਕਿ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਮੰਦਿਰ ਵਿਚ ਰਾਤ ਨੂੰ ਗਾਇਕਾਂ ਵਲੋਂ ਸੁੰਦਰ ਭਜਨ ਬੰਦਗੀ ਕਰਕੇ ਸ਼ਿਵ ਭਗਤਾਂ ਨੂੰ ਆਪਣੇ ਭਜਨਾਂ ਨਾਲ ਨਿਹਾਲ ਕੀਤਾ ਜਾਵੇਗਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media