Tuesday, September 22, 2026

ਮਹਾ ਸ਼ਿਵਰਾਤਰੀ ਸਬੰਧੀ ਧਾਰਮਿਕ ਪ੍ਰੋਗਰਾਮ ਜਾਰੀ

ਭੀਖੀ, 20 ਫਰਵਰੀ (ਪੰਜਾਬ ਪੋਸਟ – ਕਮਲ ਕਾਂਤ) – ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਸਬੰਧੀ ਸ਼ਿਵ ਮੰਦਿਰ ਭੀਖੀ ਵਿਖੇ ਸ੍ਰੀ ਸਨਾਤਨ ਧਰਮ ਭਾਰਤੀਆਂ PPNJ2002202018ਪੰਜਾਬ ਮਹਾਂਵੀਰ ਦਲ ਭੀਖੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। 31 ਜਨਵਰੀ ਤੋਂ 13 ਫਰਵਰੀ ਤੱਕ ਪ੍ਰਭਾਤ ਫੇਰੀ ਕੱਢੀ ਗਈ।14 ਫਰਵਰੀ ਵਾਲੇ ਦਿਨ ਸਾਰੇ ਨਗਰ ਵਿਚ ਦੀ ਕਲਸ਼ ਯਾਤਰਾ ਕੱਢੀ ਗਈ।ਕਲਸ਼ ਯਾਤਰਾ ਦੀ ਪੂਜਾ ਵਿੱਕੀ ਮਹਿਤਾ ਨੇ ਕੀਤੀ।15 ਫਰਵਰੀ ਤੋਂ ਰੋਜ਼ਾਨਾ ਕਥਾ ਪ੍ਰਵਚਨ ਪਰਮ ਪੂਜਨੀਯ ਦੀਦੀ ਮਾਂ ਸਾਧਵੀ ਰਤੰਬਰਾ ਦੀ ਸਾਧਵੀ ਸਵਿਤਾ ਜੀ ਵਰਿੰਦਾਵਨ ਵਲੋਂ ਕੀਤਾ ਜਾ ਰਿਹਾ ਹੈ।ਕਥਾ ਦੇ 6 ਦਿਨ ਸਾਧਵੀ ਸਵਿਤਾ ਨੇ ਭਗਵਾਨ ਕ੍ਰਿਸ਼ਨ ਜੀ ਦੀ ਜੀਵਨ ਲੀਲਾ ਭਗਤਾਂ ਨੂੰ ਸੁਣਾਈ ਤੇ ਭਜਨ ਸੁਣਾ ਕੇ ਭਗਤਾਂ ਨੂੰ ਨਚਾਇਆ।
               ਇਸ ਮੌਕੇ ਸ਼ਿਵ ਮੰਦਿਰ ਦੇ ਪ੍ਰਧਾਨ ਅਸ਼ੋਕ ਕੁਮਾਰ ਬੱਗਾ, ਸੈਕਟਰੀ ਜੀਵਨ ਦੁੱਲਾ, ਕੈਸ਼ੀਅਰ ਭੋਲਾ ਮੱਲ, ਸਟੇਜ ਸਕੱਤਰ ਪੁਨੀਤ ਗੋਇਲ, ਸੋਨੂੰ ਸ਼ਰਮਾ, ਸੁਨੀਲ ਕੁਮਾਰ ਸੋਮਾ, ਜੀਵਨ ਸਿੰਗਲਾ, ਰਾਜੂ ਸਿੰਗਲਾ, ਦਰਸ਼ਨ ਮਿੱਤਲ, ਪਵਨ ਕੁਮਾਰ ਗੰਢੀ, ਮਿੱਠੂ ਗੋਇਲ, ਭੀਮ ਸੈਨ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …