ਲੌਂਗੋਵਾਲ, 20 ਫਰਵਰੀ (ਪੰਜਾਬ ਪੋਸਟ- ਜਗਸੀਰ ਸਿੰਘ) – ਸ਼ਿਵ ਸ਼ਕਤੀ ਪ੍ਬੰਧਕ ਕਮੇਟੀ ਸ਼ਾਹਪੁਰ ਕਲਾਂ ਤੇ ਝਾੜੋਂ ਕਲਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਏ ਜਾ ਰਹੇ ਮਹਾਂ ਸ਼ਿਵਰਾਤਰੀ ਦੇ ਦਿਹਾੜੇ ਨੂੰ ਸਮਰਪਿਤ ਪਿੰਡ ਸ਼ਾਹਪੁਰ ਕਲਾਂ ਤੇ ਝਾੜੋਂ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ।ਜਿਸ ਦੌਰਾਨ ਸਜਾਈਆਂ ਗਈਆਂ ਸੁੰਦਰ-ਸੁੰਦਰ ਝਾਕੀਆਂ ਦਾ ਪਿੰਡ ਵਾਸੀਆਂ ਨੇ ਥਾਂ-ਥਾਂ ਭਰਵਾਂ ਸਵਾਗਤ ਕੀਤਾ।ਸੰਸਥਾ ਦੇ ਮੁੱਖ ਪ੍ਰਬੰਧਕ ਹਰਮੇਸ਼ ਧਾਲੀਵਾਲ ਨੇ ਦੱਸਿਆ ਕਿ ਇਸ ਵਾਰ ਸੰਸਥਾ ਵਲੋਂ 19ਵਾਂ ਵਿਸ਼ਾਲ ਮਹਾਂਸ਼ਿਵਰਾਤਰੀ ਸ਼ਿਵ ਜਾਗਰਣ ਵੀ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਸਾਰੀ ਰਾਤ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।
ਇਸ ਮੌਕੇ ਕਸ਼ਮੀਰ ਸਿੰਘ, ਮਾਸਟਰ ਸਲੀਮ, ਹਰਪ੍ਰੀਤ ਸਿੰਘ ਕਾਲਾ, ਰਾਜਪਾਲ ਸਿੰਘ ਰਾਜਾ, ਲਖਵੀਰ ਸਿੰਘ, ਗੁਲਾਬ ਸਿੰਘ, ਨਿਰਮਲ ਸਿੰਘ ਤੇ ਸ਼ਾਨ ਪੰਜਾਬ ਦੀ ਮਲਵਈ ਟੀਮ ਦੇ ਮੈਂਬਰ ਹਾਜ਼ਰ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …