Wednesday, April 29, 2026

ਸੁਸ਼ਮਾ ਗਰੁੱਪ ਨੇ ਟ੍ਰਾਈਸਿਟੀ ’ਚ ਨਿਵੇਸ਼ ਲਈ ਅੰਮ੍ਰਿਤਸਰ ਦੇ ਰੀਅਲ ਇਸਟੇਟ ਨਿਵੇਸ਼ਕਾਂ ਨੂੰ ਦਿੱਤਾ ਸੱਦਾ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਦੇ ਸਭ ਤੋਂ ਵੱਡੇ ਰੀਅਲ ਇਸਟੇਟ ਡਿਵੈਲਪਰਾਂ ’ਚੋਂ ਇੱਕ ਸੁਸ਼ਮਾ ਗਰੁੱਪ ਨੇ ਅੰਮ੍ਰਿਤਸਰ ’ਚ Prateek Mittal and Vibhu Bhaskarਪ੍ਰੈਸ ਕਾਨਫਰੰਸ ਕਰਕੇ ਸ਼ਹਿਰੀਆਂ ਨੂੰ ਆਪਣੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦੇ ਕੇ ਟ੍ਰਾਈਸਿਟੀ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।ਨਿਵੇਸ਼ ਦੇ ਫਾਇਦੇ ਗਿਣਾਉਂਦਿਆਂ ਸੁਸ਼ਮਾ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਪ੍ਰਤੀਕ ਮਿੱਤਲ ਨੇ ਘੱਟ ਸਮੇਂ ਦੀ ‘ਲੀਜ਼ ਰੈਂਟ ਗਾਰੰਟੀ ਆਫਰ’ ਦਾ ਵੀ ਐਲਾਨ ਕੀਤਾ।
                ਉਨਾਂ ਕਿਹਾ ਕਿ ਲੀਜ਼ ਰੈਂਟ ਗਾਰੰਟੀ ਆਫਰ ਤਹਿਤ ਗਰੁੱਪ ਅੰਮ੍ਰਿਤਸਰ ਨਿਵਾਸੀਆਂ ਲਈ ਆਕਰਸ਼ਕ ਆਫਰ ਅਧੀਨ ਸੁਸ਼ਮਾ ਦੇ ਕਮਰਸ਼ੀਅਲ ਪ੍ਰੋਜੈਕਟਾਂ ’ਚ ਜਾਇਦਾਦ ਖਰੀਦਣ ’ਤੇ ਗਰੁੱਪ ਵਲੋਂ ਉਸਾਰੀ ਹੇਠ 8% ਅਤੇ ਰੈਡੀ ਟੂ ਮੂਵ ਇਨ ਪ੍ਰੋਪਰਟੀ ’ਤੇ 7% ਨਿਸ਼ਚਿਤ ਲੀਜ਼ ਪ੍ਰਦਾਨ ਕੀਤੀ ਜਾਵੇਗੀ।ਇਹ ਲਾਭ ਗਰੁੱਪ ਵਲੋਂ ਟ੍ਰਾਈਸਿਟੀ ਦੀਆਂ ਸ਼ਾਨਦਾਰ ਲੋਕੇਸ਼ਨਾਂ ਜਿਵੇਂ ਚੰਡੀਗੜ੍ਹ-ਦਿੱਲੀ ਨੈਸ਼ਨਲ ਹਾਈਵੇ, ਪੀਰ ਮੁਛੱਲਾ ਤੇ ਏਅਰਪੋਰਟ ਰੋਡ ’ਤੇ ਲਗਭਗ ਸਾਰੇ ਕਮਰਸ਼ੀਅਲ ਪ੍ਰੋਜੈਕਟਾਂ ‘ਤੇ ਉਪਲੱਬਧ ਹੋਣਗੇ।ਖਾਸ ਗੱਲ ਇਹ ਹੈ ਕਿ ਗਰੁੱਪ ਕੋਲ 30 ਲੱਖ ਤੋਂ ਲੈ ਕੇ 4 ਕਰੋੜ ਰੁਪਏ ਦੀ ਕੀਮਤ ’ਚ ਰੈਸਟੋਰੈਂਟ, ਦਫ਼ਤਰ ਸਪੇਸ, ਸੋਹੋ, ਫੂਡ ਕੋਰਟ, ਸ਼ੋਅਰੂਮ ਆਦਿ ਲੀਜ਼ ਗਾਰੰਟੀ ਦੇ ਨਾਲ ਉਪਲੱਬਧ ਹਨ।
                ਪ੍ਰਤੀਕ ਮਿੱਤਲ ਨੇ ਕਿਹਾ ਕਿ ਰੀਅਲ ਅਸਟੇਟ ‘ਚ ਇਸ ਸਮੇਂ ਇੱਕ ਵਾਰ ਫਿਰ ਤੇਜ਼ੀ ਦੇਖੀ ਜਾ ਰਹੀ ਹੈ ਅਤੇ ਪੰਜਾਬ ਸਮੇਤ ਟ੍ਰਾਈਸਿਟੀ ਵਰਗੇੇ ਖੇਤਰਾਂ ਨੇ ਇਸ ਸੈਕਟਰ ਦੇ ਪ੍ਰਤੀ ਕਈ ਸਕਾਰਾਤਮਕ ਸੰਕੇਤ ਦਿਖਾਏ ਹਨ।ਉਨਾਂ ਕਿਹਾ ਕਿ ਟ੍ਰਾਈਸਿਟੀ ਦੇ ਲਈ ਰੀਅਲ ਅਸਟੇਟ ਵਿਕਾਸ ’ਚ ਪੰਜਾਬ ਦਾ ਪ੍ਰਮੁੱਖ ਯੋਗਦਾਨ ਹੈ ਅਤੇ ਸਾਲ 2019 ਦੀ ਚੌਥੀ ਤਿਮਾਹੀ ’ਚ ਪੰਜਾਬ ਨੇ ਸੁਸ਼ਮਾ ਗਰੁੱਪ ਦੀ 38% ਵਿਕਰੀ ਦਾ ਯੋਗਦਾਨ ਦਿੱਤਾ ਹੈ।ਇੱਕ ਰਿਪੋਰਟ ਅਨੁਸਾਰ ਟ੍ਰਾਈਸਿਟੀ ਦੇ ਕੋਲ ਸਿਰਫ 24 ਮਹੀਨਿਆਂ ਦੀ ਅਨਸੋਲਡ ਇਨਵੈਂਟਰੀ ਹੈ, ਜਿਹੜੀ ਖੇਤਰ ਦੇ ਰੀਅਲ ਅਸਟੇਟ ਖੇਤਰ ’ਚ ਵਧੀਆ ਵਾਧਾ ਦਰਸਾਉਂਦਾ ਹੈ।ਸੁਸ਼ਮਾ ਗਰੁੱਪ ਨੇ ਹਾਲ ਹੀ ’ਚ ਮੁਹਾਲੀ ਦੇ 7 ਏਅਰਪੋਰਟ ਰੋਡ ‘ਤੇ 6 ਏਕੜ ’ਚ ਫੈਲ੍ਹਿਆ ਆਪਣਾ ਸ਼ਾਨਦਾਰ ਕਮਰਸ਼ੀਅਲ ਪ੍ਰੋਜੈਕਟ ਸੁਸ਼ਮਾ ਪ੍ਰਿਸਟੀਨ ਸ਼ੁਰੂ ਕੀਤਾ ਹੈ।ਬੀਤੇ ਇੱਕ ਦਹਾਕੇ ’ਚ ਗਰੁੱਪ ਨੇ ਟ੍ਰਾਈਸਿਟੀ ’ਚ 10 ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰੋਜੈਕਟ ਸੁਸ਼ਮਾ ਗ੍ਰੈਂਡੇ, ਸੁਸ਼ਮਾ ਇਨਫਿਨਿਯਮ, ਸੁਸ਼ਮਾ ਵਿਲਾ, ਸੁਸ਼ਮਾ ਐਲੀਟਕ੍ਰਾਸ, ਸੁਸ਼ਮਾ ਗ੍ਰੀਨ ਵਿਸਟਾ, ਸੁਸ਼ਮਾ ਅਰਬਨਵਿਊਜ, ਸੁਸ਼ਮਾ ਅਤ੍ਰਿਮ, ਸੁਸ਼ਮਾ ਕ੍ਰਿਸੇਂਟ, ਸੁਸ਼ਮਾ ਅਰਬਨ ਪਲਾਜਾ ਅਤੇ ਸੁਸ਼ਮਾ ਹੋਮਵਰਕ ਨਾਮ ਦੇ ਪ੍ਰੋਜੈਕਟ ਮੁਕੰਮਲ ਕੀਤੇ ਹਨ।
                   ਐਗਜੀਕਿਊਟਿਵ ਡਾਇਰੈਕਟਰ ਪ੍ਰਤੀਕ ਮਿੱਤਲ ਨੇ ਕਿਹਾ, ‘ਬੀਤੇ ਕੁੱਝ ਸਾਲਾਂ ’ਚ ਟ੍ਰਾਈਸਿਟੀ ਦੇ ਬੁਨਿਆਦੀ ਢਾਂਚੇ ਖਾਸ ਕਰਕੇ ਜ਼ੀਰਕਪੁਰ ਅਤੇ ਇਸ ਦੇ ਆਸੇ ਪਾਸੇ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ ਹੈ।ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੀ 24 ਘੰਟੇ ਕਾਰਜਸਮਰੱਥਾ ਨੇ ਟ੍ਰਾਈਸਿਟੀ ਦੀ ਰੀਅਲ ਅਸਟੇਟ ਨੂੰ ਹੋਰ ਹੁੰਗਾਰਾ ਦਿੱਤਾ ਹੈ।ਰਿਪੋਰਟਾਂ ਅਨੁਸਾਰ ਟੀਅਰ 2 ਸ਼ਹਿਰ ਅਤੇ ਟੀਅਰ 1 ਸ਼ਹਿਰਾਂ ਦੀ ਤੁਲਨਾ ’ਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਟੀਅਰ 2 ਮਾਰਕੀਟ ਦੀ ਸ਼੍ਰੇਣੀ ’ਚ ਚੰਡੀਗੜ੍ਹ ਬਾਕੀ ਸ਼ਹਿਰਾਂ ਦੀ ਤੁਲਨਾ ’ਚ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।’
                       ਪੰਜਾਬ ਦੇ ਬਾਰੇ ’ਚ ਗੱਲ ਕਰੀਏ ਤਾਂ ਲੋਕਾਂ ਦੀ ਸਭ ਤੋਂ ਜਿਆਦਾ ਮੰਗ ਕਾਰਣ ਇਹ ਖੇਤਰ ਉਨਾਂ ਲਈ ਮਹੱਤਵਪੂਰਣ ਹੈ।ਸਾਰੇ ਪ੍ਰੋਜੈਕਟ ਪ੍ਰਮੁੱਖ ਸਥਾਨਾਂ ’ਤੇ ਹੋਣ ਕਰਕੇ ਇਹਨਾਂ ਨਾਲ ਸਿੱਧੀ ਕੁਨੈਕਟੀਵਿਟੀ ਹੈ।ਸੁਸ਼ਮਾ ਗਰੁੱਪ ਜ਼ੀਰਕਪੁਰ ਤੇ ਇਸਦੇ ਆਸ ਪਾਸ ਦੇ ਸਾਰੇ ਪ੍ਰਮੁੱਖ ਸਥਾਨਾਂ ਦੇ ਪ੍ਰੋਜੈਕਟਾਂ ਲਈ ਵੱਡੀ ਗਿਣਤੀ ’ਚ ਖਰੀਦਦਾਰਾਂ ਅਤੇ ਨਿਵੇਸ਼ਕਾਂ ਨੂੰ ਇਥੇ ਨਿਵੇਸ਼ ਕਰਨ ਲਈ ਸੱਦਣਾ ਚਾਹੁੰਦੇ ਹਨ।ਇਸੇ ਲਈ ਗਰੁੱਪ ਵਲੋਂ ਲੀਜ਼ ਰੈਂਟ ਗਾਰੰਟੀ ਆਫਰ ਤਹਿਤ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਕਈ ਵਾਧੂ ਲਾਭ ਵੀ ਦਿੱਤੇ ਜਾ ਰਹੇ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …