Thursday, September 24, 2026

ਅੰਮ੍ਰਿਤਸਰ ਕਾਲਜ ਆਫ਼ ਇੰਜੀਨਿਅਰਿੰਗ ਵਿਖੇ ਰੋਜ਼ਗਾਰ ਮੇਲਾ 12 ਤੇ 13 ਮਾਰਚ ਨੂੰ

ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਾਰਚ ਮਹੀਨੇ ਲਾਏ ਜਾ ਰਹੇ ‘ਹਾਈ Ghar Ghar Rozgarਐਂਡ ਰੋਜ਼ਗਾਰ ਮੇਲਿਆਂ’ ’ਚ ਭਾਗ ਲੈਣ ਦੇ ਚਾਹਵਾਨ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਵਿਖੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।
               ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12 ਅਤੇ 13 ਮਾਰਚ ਅੰਮ੍ਰਿਤਸਰ ਕਾਲਜ ਆਫ਼ ਇੰਜੀਨਿਅਰਿੰਗ ਟੈਕਨਾਲਜੀ ਮਾਨਾਂਵਾਲਾ ਵਿਖੇ ‘ਹਾਈ ਐਂਡ ਰੋਜ਼ਗਾਰ ਮੇਲਿਆਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ’ਚ ਜ਼ਿਲ੍ਹੇ ਨਾਲ ਸਬੰਧਤ ਨੋਜਵਾਨਾ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਲੜੀ ’ਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਗਈ ਹੈ।
                 ਢਿਲੋਂ ਨੇ ਦੱਸਿਆ ਕਿ ਹਾਈ ਐਂਡ ਜਾਬ ਮੇਲਿਆਂ ਵਿੱਚ ਭਾਗ ਲੈਣ ਲਈ ਨੌਜਵਾਨ ਆਪਣੇ ਆਪ ਨੂੰ ƒ www.pgrkam.com ‘ਤੇ ਰਜਿਸਟਰ ਹੋ ਸਕਦੇ ਹਨ।ਪੰਜਾਬ ਸਰਕਾਰ ਵਲੋਂ ਹਾਈ ਐਂਡ ਨੌਕਰੀਆਂ ਲਈ 12 ਤੋਂ 24 ਮਾਰਚ ਤੱਕ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਮੋਹਾਲੀ ਅਤੇ ਬਠਿੰਡਾ ਵਿਖੇ ਇਹ ਜਾਬ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …