Friday, August 8, 2025
Breaking News

ਨੈਸ਼ਨਲ ਕਾਲਜ ਦੀ ਦੋ ਰੋਜ਼ਾ ਸਲਾਨਾ ਐਥਲੈਟਿਕ ਮੀਟ ਆਯੋਜਿਤ

ਭੀਖੀ, 20 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਨੈਸ਼ਨਲ ਕਾਲਜ ਭੀਖੀ ਵਿਖੇ ਦੋ ਰੋਜ਼ਾ ਸਲਾਨਾ ਐਥਲੈਟਿਕ ਮੀਟ, ਰੰਗਾ-ਰੰਗ ਪ੍ਰੋਗਰਾਮ ਦੇ ਨਾਲ PPNJ2002202024ਕਾਲਜ ਗਰਾਉਡ ਵਿੱਚ ਸ਼ੁਰੂ ਹੋਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਬਾਬਾ ਪੂਰਨ ਨਾਥ ਜੀ, ਪੀਠਾਧੀਸ ਡੇਰਾ ਬਾਬਾ ਗੋਰਖ ਨਾਥ ਜੀ ਹੀਰੋ ਕਲਾਂ ਨੇ ਜੋਤ ਜਗਾ ਕੇ ਕੀਤਾ।ਇਸ ਦੌਰਾਨ ਵਿਦਿਆਰਥੀਆ ਵਲੋਂ ਮਾਰਚ-ਪਾਸ ਕੀਤਾ ਗਿਆ।ਨੈਸ਼ਨਲ ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਖੇਡਾਂ ਦੀ ਮਹੱਤਤਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
              ਹੋਏ ਖੇਡ ਮੁਕਾਬਲਿਆਂ ਵਿੱਚ 200 ਮੀਟਰ (ਲੜਕੇ) ਦੀ ਰੇਸ ਵਿਚੋਂ ਜਸਦੀਪ ਸਿੰਘ ਨੇ ਪਹਿਲਾ, ਸੰਦੀਪ ਸਿੰਘ ਨੇ ਦੂਜਾ, ਕਾਲੂ ਸਿੰਘ ਨੇ ਤੀਜਾ, 800 ਮੀਟਰ (ਲੜਕੇ) ਦੀ ਰੇਸ ਵਿਚੋਂ ਸੰਦੀਪ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ, ਨਿਰਮਲ ਸਿੰਘ ਨੇ ਤੀਜਾ, 400 ਮੀਟਰ ਵਾਕ ਰੇਸ (ਲੜਕੇ) ਗੁਰਬਿੰਦਰ ਸਿੰਘ ਨੇ ਪਹਿਲਾ, ਲਵਪ੍ਰੀਤ ਨੇ ਦੂਜਾ ਅਤੇ ਗੁਰਲਾਲ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।400 ਮੀਟਰ ਦੀ ਰੇਸ (ਲੜਕੀਆਂ) ਵਿਚੋਂ ਹਰਪ੍ਰੀਤ ਕੌਰ ਨੇ ਪਹਿਲਾ, ਸੰਦੀਪ ਕੌਰ ਨੇ ਦੂਜਾ, ਨਵਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਉਚੀ ਛਾਲ (ਲੜਕੀਆਂ) ‘ਚ ਅਮਨਦੀਪ ਕੌਰ ਨੇ ਪਹਿਲਾ, ਕੋਮਲਜੀਤ ਨੇ ਦੂਜਾ ਅਤੇ ਜਸਵੀਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਉਚੀ ਛਾਲ (ਲੜਕੇ) ਜਗਦੀਪ ਨੇ ਪਹਿਲਾ, ਗੁਰਬਿੰਦਰ ਨੇ ਦੂਜਾ ਅਤੇ ਮਨਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਐਮ.ਕੇ ਮਿਸ਼ਰਾ ਨੇ ਮੁੱਖ ਮਹਿਮਾਨ ਅਤੇ ਕਮੇਟੀ ਮੈਬਰਾਂ, ਰੈਫਰੀਆਂ ਅਤੇ ਪਹੁੰਚੇ ਪੰਤਵੰਤੇ ਸੱਜਣਾ ਦਾ ਧੰਨਵਾਦ ਕੀਤਾ।ਇਸ ਪੂਰੇ ਐਥਲੈਟਿਕ ਮੀਟ ਦੇ ਕੋਆਰਡੀਨੇਟਰ ਪ੍ਰੋ. ਗੁਰਤੇਜ ਸਿੰਘ ਤੇਜੀ ਦੀ ਦੇਖ-ਰੇਖ ਵਿੱਚ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆ ਦਾ ਸਹਿਯੋਗ ਰਿਹਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …