ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ ਇਕਾਈ ਪੰਜਾਬ ਐਨਰਜੀ ਡਿਵਲਪਮੈਂਟ ਐਜੇਂਸੀ (ਪੇਡਾ) ਨੇ ਭਾਰਤ ਸਰਕਾਰ
ਦੇ ਊਰਜਾ ਮੰਤਰਾਲੇ ਦੀ ਇਕਾਈ ਬਿਊਰੋ ਆਫ ਐਨਰਜੀ ਐਫਿਸ਼ੈਂਸੀ (ਬੀ.ਈ.ਈ) ਦੇ ਸਹਿਯੋਗ ਦੇ ਨਾਲ ਨਗਰ ਨਿਗਮ ਦਫਤਰ ਵਿਖੇ ਮਿਊਂਸਪਲ ਡਿਮਾਂਡ ਸਾਈਡ ਮੈਨੇਜਮੈਂਟ (ਐਮ.ਡੀ.ਐਸ.ਐਮ) ਤੇ ਇਕ ਦਿਨਾ ਟ੍ਰੇਨਿੰਗ ਦਾ ਆਯੋਜਨ ਕੀਤਾ। ਜਿਸ ਵਿਚ ਸ਼ਹਿਰੀ ਸਥਾਨਕ ਮੰਤਰਾਲਾ, ਨਗਰ ਨਿਗਮ, ਪੀ.ਡਬਲਿਊ.ਡੀ, ਇੰਪਰੂਵਮੈਂਟ ਟਰੱਸਟ ਅਤੇ ਡਿਸਕਾਮ ਦੇ ਅਧਿਕਾਰੀਆਂ ਨੇ ਭਾਗ ਲਿਆ ।
ਬੀ.ਈ.ਈ ਦਾ ਮੰਨਣਾ ਹੈ ਕਿ ਨਗਰ ਨਿਗਮ ਨੂੰ ਜਾਗਰੂਕ ਕਰਨ ਨਾਲ ਦੇਸ਼ ਦੀ ਜਿਆਦਾਤਰ ਊਰਜਾ ਦੀ ਖੱਪਤ ਨੂੰ ਬਚਾਇਆ ਜਾ ਸਕਦਾ ਹੈ ਅਤੇ ਇਸੇ ਲੜੀ ਵਿਚ ਪੇਡਾ ਦੇ ਸਹਿਯੋਗ ਦੇ ਨਾਲ ਸੂਬਾ ਪੱਧਰੀ ਇਸ ਮੁਹਿੰਮ ਹੇਠ ਹੋਰ ਸ਼ਹਿਰਾਂ ਜਿਵੇਂ ਜਲ਼ੰਧਰ, ਪਟਿਆਲਾ, ਲੁਧਿਆਣਾ ਵਿਚ ਇਸ ਤਰਾਂ ਦੀ ਵਰਕਸ਼ਾਪ ਆਯੋਜਤ ਕੀਤੀ ਜਾ ਰਹੀ ਹੈ ਤਾਂ ਜੋ ਬਿਜਲੀ ਦੀ ਫਾਲਤੂ ਖੱਪਤ ਨੂੰ ਰੋਕਿਆ ਜਾ ਸਕੇ ।
ਮੁੱਖ ਮਹਿਮਾਨ ਵਜੋਂ ਪੁੱਜੇ ਨਗਰ ਨਿਗਮ ਦੇ ਕਮਿਸ਼ਨਰ ਕੋਮਲ ਮਿੱਤਲ (ਆਈ.ਏ.ਐਸ) ਨੇ ਅਪਣੇ ਸੰਬੋਧਨ ਵਿੱਚ ਬੀ.ਈ.ਈ ਅਤੇ ਪੇਡਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਟ੍ਰ੍ਰੀਟ ਲਾਇਟਿੰਗ, ਵਾਟਰ ਪੰਪਿੰਗ ਅਤੇ ਸੀਵਰੇਜ ਟ੍ਰੀਟਮੈਂਟ ਦੇ ਦੌਰਾਨ ਊਰਜਾ ਬਚਾਉਣ ‘ਤੇ ਜੋਰ ਦਿੱਤਾ । ਪੀ.ਐਸ.ਪੀ.ਸੀ.ਐਲ ਦੇ ਚੀਫ ਇੰਜੀਨੀਅਰ ਪ੍ਰਦੀਪ ਸੈਨੀ, ਜੀ.ਐਨ.ਡੀ.ਯੂ ਦੇ ਆਰਕੀਟੈਕਚਰ ਵਿਭਾਗ ਮੁਖੀ ਪਰਮਜੀਤ ਸਿੰਘ, ਪੀ.ਐਸ.ਪੀ.ਸੀ.ਐਲ ਦੇ ਸਿਟੀ ਸਰਕਲ ਦੇ ਡਿਪਟੀ ਸੀ.ਈ ਬਾਲਕ੍ਰਿਸ਼ਨ, ਹੈਡਕੁਆਟਰ ਵਿੱਚ ਡਿਪਟੀ ਸੀ.ਏ ਸਕੱਤਰ ਸਿੰਘ ਢਿੱਲੋਂ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ ।
ਬੀ.ਈ.ਈ ਦੇ ਐਨਰਜੀ ਆਡੀਟਰ ਅਤੇ 5 ਐਮ ਐਨਰਜੀ ਦੇ ਪ੍ਰਬੰਧ ਨਿਰਦੇਸ਼ਕ ਸੁਰੇਂਦਰ ਸਿੰਗਲਾ ਨੇ ਆਪਣੇ ਟ੍ਰੇਨਿੰਗ ਦੌਰਾਨ ਇੰਡੋਰ ਲਾਇਟਿੰਗ, ਆਉਟਡੋਰ ਲਾਇਟਿੰਗ, ਸਟ੍ਰੀਟ ਲਾਇਟਿੰਗ ਕਨਜਰਵੇਸ਼ਨ, ਵਾਟਰ ਪੰਪਿੰਗ ਟੈਕਨੋਲੋਜੀ, ਸੀਵਰੇਜ ਗਾਰਬੇਜ ਡਿਸਪੋਜਲ ਟੈਕਨੋਲੋਜੀ, ਇਲੇਕਟ੍ਰਿਕਲ ਵਾਹਣ, ਬੀ.ਈ.ਈ ਸਟਾਰ ਰੇਟਿਡ ਉਪਕਰਣ ਅਤੇ ਸਮਾਰਟ ਸਿਟੀ ਦੇ ਉਪਰਾਲਿਆਂ ਆਦਿ ਪਹਿਲੂਆਂ ‘ਤੇ ਰੋਸ਼ਨੀ ਪਾਈ ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media