ਜਲੰਧਰ, 4 ਅਕਤੂਬਰ (ਹਰਦੀਪ ਸਿੰਘ ਦਿਓਲ /ਪਵਨਦੀਪ ਸਿੰਘ ਭੰਡਾਲ)- ਨਿਕਟਵਰਤੀ ਪਿੰਡ ਰੰਧਾਵਾ ਮਸੰਦਾ ਵਿਚ ਬੀਤੀ ਰਾਤ ਵਿਸਫੋਟ ਨਾਲ ਇਕ ਘਰ ਦੀ ਛੱਤ ਉਡ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਵਿਸਫੋਟ ਘਰ ਵਿਚ ਪਏ ਘਰੇੇਲੂ ਕੁਕਿੰਗ ਗੈਸ ਸਿਲੰਡਰ ਦੇ ਫੱਟਣ ਨਾਲ ਹੋਇਆ ਹੈ।ਹਾਲਾਂਕਿ ਪੁਲਿਸ ਪੁਸ਼ਟੀ ਦੇ ਲਈ ਜਾਂਚ ਪੂਰੀ ਕੀਤੇ ਜਾਣ ਤੋਂ ਪਹਿਲਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।ਘਟਨਾ ਸਥਾਨ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।ਮੌਕੇ ਤੇ ਪਹੁੰਚੀ ਮੈਟਰੋ ਟੀਮ ਨੂੰ ਉਕਤ ਘਰ ਦੇ ਮਾਲਿਕ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਦੁਰਘਟਨਾ ਬੀਤੀ ਰਾਤ ਤਕ ਉਦੋਂ ਹੋਈ ਜਦ ਇਹ ਪਰਿਵਾਰ ਸਹਿਤ ਘਰ ਤੇ ਨਹੀਂ ਸਨ। ਸੁਰਿੰਦਰ ਪਾਲ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸ ਨੇ ਘਰ ਨੂੰ ਕਿਸੇ ਵਿਅਕਤੀ ਨੇ ਰੰਜਿਸ਼ ਦੇ ਚਲਦੇ ਅੱਗ ਲਗਾਈ ਹੈ ਅਤੇ ਉਸੇ ਅੱਗ ਦੇ ਕਾਰਣ ਗੈਸ ਸਿਲੰਡਰ ਵਿਚ ਧਮਾਕਾ ਹੋਇਆ ਹੋਵੇਗਾ। ਸੁਰਿੰਦਰ ਪਾਲ ਨੇ ਅੱਗੇ ਦਸਿਆ ਕਿ ਉਹ ਬੀਤੀ ਰਾਤ ਆਪਣੇ ਬੇਟੇ ਦੇ ਸੂਹਰੇ ਨਿਕਟਵਰਤੀ ਪਿੰਡ ਧੰਨੋਵਾਲੀ ਗਿਆ ਹੋਇਆ ਸੀ।ਉਸਦਾ ਪਰਿਵਾਰ ਵੀ ਉਸਦੇ ਨਾਲ ਹੀ ਸੀ।ਉਸਦੇ ਬੇਟੇ ਦੇ ਸਹੁਰੇ ਘਰ ਵਿਚ ਜਗਰਾਤੇ ਦਾ ਆਯੋਜਨ ਕੀਤਾ ਗਿਆ ਸੀ। ਇਸੇ ਦੌਰਾਨ ਰਾਤ 11.30 ਵਜੇ ਦੇ ਕਰੀਬ ਉਸਦੇ ਪਿੰਡ ਤੋਂ ਕਿਸੇ ਵਿਅਕਤੀ ਦਾ ਫੋਨ ਆਇਆ। ਉਸ ਵਿਅਕਤੀ ਨੇ ਉਸਨੂੰ ਦੱਸਿਆ ਕਿ ਉਸਦੇ ਘਰ ਨੂੰ ਅੱਗ ਲਗ ਗਈ ਹੈ। ਸਚੂਨਾ ਮਿਲਦੇ ਹੀ ਉਹ ਉਥੋਂ ਰਵਾਨਾ ਹੋਇਆ ਅਤੇ ਘਰ ਪਹੁੰਚ ਕੇ ਉਸਨੇ ਦੇਿਖਆ ਕਿ ਉਸਦਾ ਪੂਰਾ ਘਰ ਹੀ ਨਸ਼ਟ ਹੋ ਗਿਆ ਹੈ। ਸੁਰਿੰਦਰ ਪਾਲ ਦੇ ਅਨੁਸਾਰ ਉਸ ਦੀਆਂ ਨਸ਼ਟ ਹੋਈਆਂ ਘਰੇਲੂ ਵਸਤਾਂ ਲਗਭਗ 2 ਲੱਖ ਰੁਪਏ ਮੁਲ ਦੀ ਸੀ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …