ਸੁਨਾਮ/ ਲੌਂਗੋਵਾਲ, 29 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਅੰਗਰੇਜ਼ੀ, ਹਿੰਦੀ, ਪੰਜਾਬੀ ਰਚਨਾਤਮਕ
ਲਿਖਣ ਮੁਕਾਬਲੇ ਕਰਵਾਏ ਗਏ।ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਬੱਚਿਆਂ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਪ੍ਰਗਟ ਕਰਨਾ ਸੀ।ਮੁਕਾਬਲੇ ਵਿੱਚ ਪਹਿਲੀ ਤੋਂ ਤੀਜੀ ਜਮਾਤ ਦਾ ਗਰੁੱਪ-ਏ, ਚੌਥੀ ਤੋਂ ਪੰਜਵੀਂ ਦਾ ਗਰੁੱਪ-ਬੀ ,6ਵੀਂ,7ਵੀਂ, 8ਵੀਂ ਦਾ ਗਰੁੱਪ-ਸੀ ਵਿੱਚ ਵੰਡਿਆ ਗਿਆ।
ਅੰਗਰੇਜ਼ੀ ਰਚਨਾਤਮਕ ਲਿਖਣ ਮੁਕਾਬਲੇ ਵਿਚੋਂ ਗਰੁੱਪ-ਏ `ਚੋਂ ਪਹਿਲਾਂ ਸਥਾਨ ਰਮਨੀਤ ਕੌਰ (ਦੂਜੀ), ਦੂਜਾ ਮਹਿਰੀਤ ਕੌਰ (ਤੀਜੀ), ਤੀਸਰਾ ਜਪੁਸਹਿਜ ਸਿੰਘ (ਪਹਿਲੀ) ਨੇ, ਗਰੁੱਪ-ਬੀ ਵਿਚੋਂ ਪਹਿਲਾਂ ਸਥਾਨ ਹਸਨਦੀਪ ਕੌਰ (ਪੰਜਵੀਂ) ਨੇ, ਗਰੁੱਪ-ਸੀ ਵਿਚੋਂ ਪਹਿਲਾਂ ਸਥਾਨ ਸਿਮਰਨਜੀਤ ਕੌਰ (ਅੱਠਵੀਂ), ਦੂਜਾ ਯਸ਼ ਰਾਏ (ਸੱਤਵੀਂ), ਤੀਜਾ ਸ਼ਾਨਵੀਰ ਸਿੰਘ (ਸੱਤਵੀਂ) ਨੇ ਹਾਸਲ ਕੀਤਾ। ਹਿੰਦੀ ਰਚਨਾਤਮਕ-ਲਿਖਤ ਦੌਰਾਨ ਗਰੁੱਪ-ਏ ਵਿਚੋਂ ਪਹਿਲਾਂ ਸਥਾਨ ਉਜਵਲ ਮਦਾਨ (ਤੀਜੀ) ਨੇ, ਦੂਜਾ ਸਥਾਨ ਮਹਿਤਾਜ਼ ਸਿੰਘ (ਦੂਜੀ), ਤੀਜਾ ਸਥਾਨ ਜਪਲੀਨ ਕੌਰ (ਤੀਜੀ) ਅਤੇ ਰਾਜਵੀਰ ਸਿੰਘ (ਪਹਿਲੀ), ਗਰੁੱਪ-ਸੀ ਵਿਚੋਂ ਪਹਿਲਾਂ ਥਾਨ ਅਭੀਜੀਤ ਸਿੰਘ (ਸੱਤਵੀਂ) ਨੇ, ਦੂਜਾ ਗੋਰੀਸ਼ ਮਦਾਨ(ਛੇਵੀਂ) ਨੇ, ਤੀਜਾ ਸਥਾਨ ਰਿਧਮ ਗੋਇਲ (ਅੱਠਵੀਂ) ਨੇ ਪ੍ਰਾਪਤ ਕੀਤਾ। ਪੰਜਾਬੀ ਰਚਨਾਤਮਕ-ਲਿਖਤ ਵਿਚੋਂ (ਗਰੁੱਪ-ਏ) ਨੇ ਪਹਿਲਾਂ ਸਥਾਨ ਨਮਨੀਤ ਕੌਰ (ਤੀਜੀ) ਨੇ, ਦੂਜਾ ਸਥਾਨ ਜਸਕਰਨ ਸਿੰਘ ਅਤੇ ਬੂਟਾ ਸਿੰਘ (ਤੀਜੀ) ਨੇ, ਤੀਜਾ ਸਥਾਨ ਪ੍ਰਭਸ਼ਾਨ ਸਿੰਘ (ਦੂਜੀ) ਨੇ, ਗਰੁੱਪ-ਬੀ ਵਿਚੋਂ ਸ਼ਗਨਪ੍ਰੀਤ ਕੌਰ (ਪੰਜਵੀਂ) ਨੇ, ਗਰੁੱਪ-ਸੀ ਵਿਚੋਂ ਪਹਿਲਾਂ ਸਥਾਨ ਨਵਨੀਤ ਕੌਰ (ਸੱਤਵੀਂ) ਨੇ ਹਾਸਲ ਕੀਤਾ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਰਚਨਾਤਮਕਤਾ ਹਰੇਕ ਵਿਅਕਤੀ ਦੀ ਸਖਸ਼ੀਅਤ ਹੈ।ਉਨਾਂ ਨੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਧਿਆਪਕਾਂ ਬਿੰਦੀਆ ਮਦਾਨ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਕੰਚਨ ਸਿੰਗਲਾ ਵੀ ਹਾਜ਼ਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media