Tuesday, November 24, 2026

ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ – ਨਾਟਕ ‘ਦਰਾਰੇਂ’ ਦਾ ਮੰਚਣ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ 25 ਫਰਵਰੀ ਤੋਂ ਲੈ ਕੇ 4 PPNJ0203202004ਮਾਰਚ ਤੱਕ ਚੱਲਣ ਵਾਲੇ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦੇ 7ਵੇਂ ਦਿਨ ਪ੍ਰਿਜ਼ਮ ਥੀਏਟਰ ਦਿੱਲੀ ਦੀ ਟੀਮ ਵਲੋਂ ਵਿਕਾਸ ਭਾਰੀ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਦਰਾਰੇਂ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
                ਇਹ ਨਾਟਕ ‘ਦਰਾਰੇਂ’ ਮਧਮ ਵਰਗੀ ਪਰਿਵਾਰ ਦੀ ਕਹਾਣੀ ਹੈ, ਜਿਹੜੀ ਸਮਾਜਿਕ ਅਤੇ ਪਰਿਵਾਰਕ ਸਬੰਧਾਂ ਵਿਚੋਂ ਲੰਘਦੀ ਹੋਈ ਇਕ ਇਹੋਂ ਜਿਹੀ ਜਗ੍ਹਾ ਆ ਕੇ ਖੜੀ ਹੋ ਜਾਂਦੀ ਹੈ, ਜਿਥੇ ਸਭ ਦੇ ਸਾਹਮਣੇ ਇਕ ਦੋਰਾਹਾ ਹੈ ਤੇ ਇਸੇ ਦੋਰਾਹੇ ‘ਤੇ ਖੜੇ ਸਹੀ ਅਤੇ ਗਲਤ ਦਾ ਚੁਣਨਾ ਹੀ ਇਸ ਨਾਟਕ ਦਾ ਸਾਰ ਹੈ।
               ਇਸ ਨਾਟਕ ਨੂੰ ਵੇਖਣ ਲਈ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਜੇ.ਐਸ ਜੱਸ, ਗੁਰਤੇਜ ਮਾਨ, ਪਵੇਲ ਸੰਧੂ, ਪਰਗਟ ਸਿੰਘ, ਸਨਮ, ਮੋਹਿਤ, ਅਮਨ, ਗ਼ਜ਼ਲ ਜੱਟੂ, ਸੁਦੇਸ਼ ਵਿੰਕਲ, ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …