Tuesday, April 21, 2026

ਸਮਰਾਲਾ ਤਹਿਸੀਲ ਦੇ ਚਾਰ ਨੰਬਰਦਾਰ ਪੰਜਾਬ ਦੀ ਸੂਬਾ ਕਮੇਟੀ ਕਾਰਜਕਾਰਨੀ ਮੈਂਬਰ ਬਣੇ

ਤਹਿਸੀਲ ਸਮਰਾਲਾ ਦੇ ਸਮੂਹ ਨੰਬਰਦਾਰਾਂ ਨੇ ਦਿੱਤੀਆਂ ਮੁਬਾਰਕਾਂ

ਸਮਰਾਲਾ, 2 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਸਮਰਾਲਾ ਦੀ ਮਾਸਿਕ ਮੀਟਿੰਗ ਸੋਹਣ ਸਿੰਘ ਭਰਥਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਨੰਬਰਦਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਚਰਚਾ ਹੋਈ।ਪਿਛਲੇ ਮਹੀਨੇ ਪੰਜਾਬ ਦੇ ਸਮੂਹ ਨੰਬਰਦਾਰਾਂ ਨੇ ਪਰਮਿੰਦਰ ਸਿੰਘ ਗਾਲਿਬ ਨੂੰ ਪੰਜਾਬ ਪ੍ਰਧਾਨ ਚੁਣਿਆ ਸੀ।ਇਸੇ ਚੋਣ ਦੌਰਾਨ ਸਮਰਾਲਾ ਤਹਿਸੀਲ ਦੇ ਜੋ ਚਾਰ ਨੰਬਰਦਾਰ ਸੋਹਣ ਸਿੰਘ ਭਰਥਲਾ, ਜੰਗ ਸਿੰਘ ਭੰਗਲਾਂ, ਅਮਰਜੀਤ ਸਿੰਘ ਸਮਰਾਲਾ ਅਤੇ ਰਣਜੀਤ ਸਿੰਘ ਢਿੱਲਵਾਂ ਸੂਬਾ ਕਮੇਟੀ ਵਿੱਚ ਕਾਰਜਕਾਰਣੀ ਮੈਂਬਰ ਚੁਣੇ ਗਏ ਸਨ, ਉਨਾਂ ਨੂੰ ਸਮਰਾਲਾ ਦੇ ਨੰਬਰਦਾਰਾਂ ਨੇ ਵਧਾਈ ਦਿੱਤੀ।ਕਾਰਜਕਾਰੀ ਮੈਂਬਰਾਂ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਨੰਬਰਦਾਰਾਂ ਦੇ ਹਿੱਤਾਂ ਕੰਮ ਕਰਨਗੇ।

              ਮੀਟਿੰਗ ਵਿੱਚ ਜੰਗ ਸਿੰਘ ਭੰਗਲਾਂ, ਪ੍ਰਕਾਸ਼ ਸਿੰਘ ਢੰਡੇ, ਰਣਜੀਤ ਸਿੰਘ ਢਿੱਲਵਾਂ, ਸੁਰਮੁੱਖ ਸਿੰਘ ਹਰਬੰਸਪੁਰਾ, ਰੋਮੀ ਸਿੰਘ ਲੱਧੜਾ, ਤਾਰਾ ਸਿੰਘ ਬਗਲੀ ਕਲਾਂ, ਤਰਲੋਕ ਸਿੰਘ ਮੱਲ ਮਾਜਰਾ, ਸੁਰਜੀਤ ਸਿੰਘ ਹਰਬੰਸਪੁਰਾ, ਬਲਜਿੰਦਰ ਸਿੰਘ ਮੱਲ ਮਾਜਰਾ, ਸਾਵਣ ਸਿੰਘ ਪਪੜੌਦੀ, ਕੁਲਵਿੰਦਰ ਕੌਰ ਕੁੱਬੇ, ਤੇਜਵਿੰਦਰ ਸਿੰਘ ਰਾਣਵਾਂ, ਹਰਬੰਸ ਸਿੰਘ ਬੌਂਦਲੀ, ਪਰਮਿੰਦਰ ਸਿੰਘ ਖੱਟਰਾਂ, ਦਲਜੀਤ ਸਿੰਘ ਮੁਤਿਓਂ, ਜਗਦੇਵ ਸਿੰਘ ਮੁਤਿਓਂ, ਅਮਰਜੀਤ ਸਿੰਘ ਸਮਰਾਲਾ, ਜਸਪਾਲ ਸਿੰਘ ਸਰਵਰਪੁਰ, ਤਾਰਾ ਸਿੰਘ ਲੱਧੜਾਂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …