Saturday, September 19, 2026

ਸੱਜਣ ਰੱਬ

ਵੇ ਘੁਮਿਆਰਾ ਬਣਾ ਕੋਈ ਭਾਂਡਾ ਐਸਾ
ਜਿਹੜਾ ਮੇਰੇ ਸੱਜਣ ਰੱਬ ਦੀ ਛੋਹ ਬਣ ਜਾਵੇ।
ਵੇ ਕਿਸਾਨਾਂ ਪਾ ਮਿੱਟੀ ਵਿੱਚ ਕੋਈ ਬੀਜ਼ ਐਸਾ
ਜਿਹੜਾ ਸੱਜਣ ਰੱਬ ਦੇ ਨਾਂ ਦਾ ਫ਼ਲ ਉਗਾਵੇ।
ਵੇ ਮਦਾਰੀਆ ਦਿਖਾ ਕੋਈ ਤਮਾਸ਼ਾ ਐਸਾ
ਜਿਹੜਾ ਸੱਜਣ ਰੱਬ ਦੀ ਝਲਕ ਦਿਖਾਵੇ।
ਵੇ ਲਲਾਰੀਆ ਰੰਗ ਦੇ ਕੋਈ ਦੁਪੱਟਾ ਐਸਾ
ਤਨ ਤੇ ਓੜਿਆਂ ਸੱਜਣ ਰੱਬ ਦੀ ਮਹਿਕ ਆਵੇ।
ਵੇ ਤਰਖਾਣਾਂ ਬਣਾ ਕੋਈ ਬੂਹਾ ਬਾਰੀ ਐਸਾ
ਜਿੱਥੋਂ ਸੱਜਣ ਰੱਬ ਨੂੰ ਤੱਕਣ ਦਾ ਸਬੱਬ ਬਣ ਜਾਵੇ।
ਵੇ ਮੋਚੀਆ ਗੰਢ ਮੇਰਾ ਖਾਹਿਸ਼ਾਂ ਦਾ ਜੋੜ੍ਹਾ ਐਸਾ
ਜਿਹੜਾ ਸੱਜਣ ਰੱਬ ਦੀ ਦਰਗਾਹ ਤੱਕ ਤੋੜ ਨਿਭਾਵੇ।
ਵੇ ਸੁਨਿਆਰਿਆ ਬਣਾ ਕੋਈ ਕੈਂਠਾ ਐਸਾ
ਜਿਹੜਾ ਗਲ ਪਾਇਆਂ ਧੁਰ ਅੰਦਰੋਂ ਸਾਈਂ ਦਾ ਨਾਮ ਜਪਾਵੇ।

Rajinder Pal Kaur Sandhu

 

 

ਰਜਿੰਦਰ ਪਾਲ ਕੌਰ ਸੰਧੂ
ਐਮ.ਐਸ.ਸੀ ਕੈਮਿਸਟਰੀ (ਬੀ.ਐਡ)
ਈ.ਟੀ.ਟੀ, ਅਧਿ.ਸ.ਪ੍ਰਾ.ਸ ਸ਼ੁਕਰਪੁਰਾ
ਬਟਾਲਾ (ਗੁਰਦਾਸਪੁਰ)

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …