ਲੋੜ ਹੈ ਹੁਣ ਮੁੜ ਬਾਬੇ ਨਾਨਕ ਦੇ ਆਉਣ ਦੀ।
ਭੁੱਲੀ ਭਟਕੀ ਸੋਚ ਨੂੰ ਸਿੱਧੇ ਰਾਹ ਪਾਉਣ ਦੀ।।
ਲੀਹੋਂ ਲਹਿ ਚੁੱਕੀ ਸ੍ਰਿਸ਼ਟੀ ਨੂੰ ,
ਮੁੜ ਪੱਟੜੀ ‘ਤੇ ਲਿਆਉਣ ਦੀ।
ਲੋੜ ਹੈ ਮੁੜ ਬਾਬੇ ਦੇ ਆਉਣ ਦੀ….
ਖੜ੍ਹ ਗਏ ਹਰ ਮੋੜ `ਤੇ ਕੌਡੇ ਜਹੇ ਹੈਵਾਨ ਹੁਣ …
ਰੂਪ ਬਦਲ ਕੇ ਘੁੰਮਦੇ ਹੁੰਦੀ ਨਾ ਪਹਿਚਾਣ ਹੁਣ….
ਆਪਣੀ ਨਾ-ਪਾਕ ਸੋਚ ਨਾਲ ਮਨੁੱਖਤਾ ਦਾ ਕਰ ਰਹੇ ਘਾਣ ਹੁਣ….,
ਲੋੜ ਹੈ ਮੁੜ ਕੌਡੇ ਜਹੀਆ ਨੂੰ ਇਨਸਾਨ ਬਣਾਉਣ ਦੀ….।
ਲੋੜ ਹੈ ਹੁਣ…………………
ਹੋ ਰਿਹਾ ਹੈ ਬੋਲਬਾਲਾ ਫਿਰ ਪਾਖੰਡਵਾਦ ਦਾ,
ਹਰ ਵਿਸ਼ੇ ‘ਤੇ ਹਰ ਖੇਤਰ `ਚ ਫੈਲੇ ਪ੍ਰਚੰਡਵਾਦ ਦਾ….
ਹਨ ਵੱਖਰੇ ਹੀ ਵਹਿਮ ਤੇ ਭੁਲੇਖੇ ਹੁਣ….
ਲੱਗਾ ਨੁੱਕਰੇ ਸੱਚ ਵੀ ਬਾਬੇ ਨਾਨਕ ਦਾ ਹੀ ਰਾਹ ਵੇਖੇ ਹੁਣ…
ਲੋੜ ਹੈ ਮੁੜ ਤਰਕ ਤੇ ਦਲੀਲ ਨਾਲ ਸੱਚ ਨੂੰ ਸਾਹਮਣੇ ਲਿਆਉਣ ਦੀ….
ਲੋੜ ਹੈ ਹੁਣ …………..
ਲਾਲੋ ਦੀ ਕਿਰਤ ਦਾ ਸਤਿਕਾਰ ਵਧਾਉਣ,
`ਤੇ ਮਲਕ ਭਾਗੋ ਨੂੰ ਬ੍ਰਹਮਭੋਜ ਦੇ ਸਹੀ ਅਰਥ ਸਮਝਾਉਣ ਦੀ…..
ਮੁੜ ਹੱਕ ਤੇ ਸੱਚ ਦੇ ਹੱਕ ਵਿੱਚ ਨਾਅਰਾ ਲਗਾਉਣ ਦੀ ….
ਲੋੜ ਹੈ ਹੁਣ ਮੁੜ ਬਾਬੇ ਨਾਨਕ ਦੇ ਆਉਣ ਦੀ।
ਰਣਜੀਤ ਕੌਰ `ਬਾਜਵਾ
ਪੰਜਾਬੀ ਅਧਿਆਪਕਾ