ਬਟਾਲਾ, 6 ਮਾਰਚ (ਪੰਜਾਬ ਪੋਸਟ – ਸਰਵਣ ਸਿੰਘ ਕਲਸੀ) – 1971 ਦੀ ਇੰਡੋ-ਪਾਕਿਸਤਾਨ ਲੜਾਈ ਦੇ ਵਾਰ-ਹੀਰੋ ਕਰਨਲ ਕਸ਼ਮੀਰ ਸਿੰਘ ਔਲਖ 87 ਸਾਲਾਂ ਦੀ

ਉਮਰ ਭੋਗ ਕੇ ਸਦਾ ਲਈ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਕਸ਼ਮੀਰ ਸਿੰਘ ਔਲਖ ਅੰਮ੍ਰਿਤਸਰ ਜ਼ਿਲੇ੍ਹ ਦੇ ਪੇਂਡੂ ਇਲਾਕੇ ਉੱਗਰ ਔਲਖ ਦੇ ਜੰਮਪਲ ਸਨ ਅਤੇ ਭਾਰਤੀ ਆਰਮੀ ਵਿੱਚ ਭਰਤੀ ਹੋ ਕੇ ਆਪ ਕਰਨਲ ਦੇ ਉੱਚ ਅਹੁਦੇ ‘ਤੇ ਪੁੱਜੇ।ਕਈ ਲੜਾਈਆਂ ਦੇ ਜੇਤੂ ਸੇਵਾਮੁਕਤ ਹੋ ਕੇ ਸਮਾਜ ਸੇਵੀ ਵਜੋਂ ਜੀਵਨ ਬਤੀਤ ਕਰ ਰਹੇ ਸਨ।
ਕਰਨਲ ਔਲਖ ਦੇ ਵੱਡੇ ਸਪੁੱਤਰ ਬਿਰਗੇਡੀਅਰ ਸਤਿੰਦਰ ਸਿੰਘ ਔਲਖ ਹੈਦਰਾਬਾਦ ਦੀ ਵਿਸ਼ਵ-ਪ੍ਰਸਿੱਧ ਵਿੱਦਿਅਕ ਸੰਸਥਾ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਬ੍ਰਿਗੇਡੀਅਰ ਦੇ ਉੱਚ ਅਹੁਦੇ ਤੋਂ ਸੇਵਾ-ਮੁਕਤ ਹੋ ਚੁੱਕੇ ਹਨ ਅਤੇ ਇਸ ਸਮੇਂ ਪੰਜਾਬ ਦੇ ਸਟੇਟ ਡਿਫੈਂਸ ਵੈਲਫੇਅਰ ਵਿਭਾਗ ਵਿੱਚ ਬਤੌਰ ਡਾਇਰੈਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ।ਆਪ ਦੇ ਛੋਟੇ ਸਪੁੱਤਰ ਰੰਿਮੰਦਰ ਸਿੰਘ ਔਲਖ ਇੱਕ ਨਾਮਵਰ ਕਾਰੋਬਾਰੀ ਹਨ। ਕਰਨਲ ਔਲਖ ਦੀ ਪਤਨੀ ਸੀ੍ਰਮਤੀ ਕੁਲਬੀਰ ਕੌਰ ਇਸ ਸਮੇਂ ਸਮਾਜ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ।
ਕਰਨਲ ਕਸ਼ਮੀਰ ਸਿੰਘ ਔਲਖ ਦੇ ਸਦੀਵੀ ਵਿਛੋੜੇ ਨਾਲ ਔਲਖ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ ਹੈ।ਡਾ. ਈਮੈਨੂਅਲ ਨਾਹਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ, ਆਲ ਇੰਡੀਆ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ), ਪੰਜਾਬ ਰਿਜ਼ਨ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰੌਸ਼ਨ ਖੇੜਾ, ਅੰਤਰਰਾਸ਼ਟਰੀ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਸੇਖੋਂ (ਯੂ.ਐੱਸ.ਏ), ਪੱਤਰਕਾਰ ਐਸੋਸੀਏਸ਼ਨ ਤੋਂ ਸਰਵਣ ਸਿੰਘ ਕਲਸੀ, ਧਰਮਿੰਦਰ ਖੋਖਰ, ਡਾ. ਹਰਪਾਲ ਸਿੰਘ ਆਦਿ ਨੇ ਕਰਨਲ ਔਲਖ ਦੇ ਇਸ ਸਦੀਵੀ ਵਿਛੋੜੇ ‘ਤੇ ਉਹਨਾਂ ਦੇ ਪੁੱਤਰ ਡਾਇਰੈਕਟਰ ਡਿਫੈਂਸ ਵੈੱਲਫੇਅਰ ਸਰਵਸਿਜ਼ ਪੰਜਾਬ ਬਿਰਗੇਡੀਅਰ ਸਤਿੰਦਰ ਸਿੰਘ ਔਲਖ ਨਾਲ ਡੂੰਘਾ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟਾਈ ਹੈ।
ਕਰਨਲ ਕਸ਼ਮੀਰ ਸਿੰਘ ਔਲਖ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 8 ਮਾਰਚ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਡੀ ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਹੋਵੇਗੀ।
Punjab Post Daily Online Newspaper & Print Media