31 ਮਾਰਚ ਤੱਕ ਵੱਖ-ਵੱਖ ਨਾਟ-ਮੰਡਲੀਆਂ ਖੇਡਣਗੀਆਂ ਪ੍ਰਸਿੱਧ ਨਾਟਕ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਸਰਾ ਅੰਮ੍ਰਿਤਸਰ ਰੰਗਮੰਚ
ਉਤਸਵ 2020 ਦਾ ਆਯੋਜਨ 7 ਤੋਂ 31 ਮਾਰਚ ਤੱਕ ਕੀਤਾ ਜਾ ਰਿਹਾ ਹੈ।ਜਿਸ ਦੌਰਾਨ ਅੰਮ੍ਰਿਤਸਰ ਦੇ ਨਾਮਵਰ ਥੀਏਟਰ ਗਰੁੱਪ ਆਪਣੇ ਵੱਖ-ਵੱਖ ਨਾਟਕ ਪੇਸ਼ ਕਰਨਗੇ।ਵਿਰਸਾ ਵਿਹਾਰ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਵਾਰ ਦਾ ਰੰਗਮੰਚ ਉਤਸਵ ਪਿਛਲੇ ਦਿਨੀਂ ਵਿੱਛੜ ਗਏ ਕਲਾਕਾਰਾਂ ਨਰਿੰਦਰ ਜੱਟੂ, ਗਾਇਕਾ ਲਾਚੀ ਬਾਵਾ ਤੇ ਗੁਰਕੀਰਤ ਸਿੰਘ ਸੰਧੂ ਨੂੰ ਸਮਰਪਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਰੰਗਮੰਚ ਉਸਤਵ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਸ਼ਾਮ 6.00 ਵਜੇ ਸ਼ੰਕਰ ਸ਼ੇਸ਼ ਦਾ ਲਿਖਿਆ ਅਤੇ ਪਵੇਲ ਸੰਧੂ ਦਾ ਨਿਰਦੇਸ਼ਿਤ ਕੀਤਾ ਪੰਜਾਬੀ ਨਾਟਕ ‘ਇਕ ਹੋਰ ਦ੍ਰੋਨਾਚਾਰੀਆ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਜਾਵੇਗਾ।ਸਾਰੇ ਨਾਟਕ ਬਿਨ੍ਹਾਂ ਕਿਸੇ ਪਾਸ ਜਾਂ ਟਿਕਟ ਦੇ ਮੁਫ਼ਤ ’ਚ ਵੇਖੇ ਜਾ ਸਕਣਗੇ।
Punjab Post Daily Online Newspaper & Print Media