ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਅਟਾਰਨੀ (ਲੀਗਲ) ਸਲਵਿੰਦਰ ਸਿੰਘ ਸੱਗੂ ਦੀ 18 ਫਰਵਰੀ ਨੂੰ ਤਰਨ ਤਾਰਨ ਵਿਖੇ ਜਿਲਾ ਅਟਾਰਨੀ
ਪ੍ਰਾਸੀਕਿਊਸ਼ਨ ਵਜੋਂ ਕੀਤੀ ਗਈ ਬਦਲੀ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ।ਪ੍ਰਮੋਦ ਕੁਮਾਰ ਸ਼ਰਮਾ ਦੀ ਜਗ੍ਹਾ ਬਦਲੀ ਦੇ ਕੀਤੇ ਗਏ ਹੁਕਮ ਪ੍ਰਬੰਧਕੀ ਜਰੂਰਤਾਂ ਤੇ ਲੋਕ ਹਿੱਤ ‘ਚ ਰੱਦ ਕਰਦਿਆਂ ਵਧੀਕ ਸਕੱਤਰ ਗ੍ਰਹਿ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਸਤੀਸ਼ ਚੰਦਰਾ ਆਈ.ਏ.ਐਸ ਨੇ ਆਪਣੇ ਮੌਜੂਦਾ ਹੁਕਮਾਂ ਰਾਹੀਂ ਸਲਵਿੰਦਰ ਸਿੰਘ ਸੱਗੂ ਨੂੰ ਮੁੜ ਅੰਮ੍ਰਿਤਸਰ ਵਿਖੇ ਜਿਲਾ ਅਟਾਰਨੀ (ਲੀਗਲ) ਤਾਇਨਾਤ ਕਰ ਦਿੱਤਾ ਹੈ।ਜਾਰੀ ਹੁਕਮਾਂ ਤਹਿਤ ਪ੍ਰਮੋੋਦ ਕੁਮਾਰ ਸ਼ਰਮਾ ਤਰਨ ਤਾਰਨ ਵਿਖੇ ਹੀ ਤਾਇਨਾਤ ਰਹਿਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media