Thursday, April 30, 2026

ਗੈਂਗਸਟਰ ਬਿੱਟੂ ਮਹਿਲ ਕਲਾਂ ਨੂੰ ਪੁਲਿਸ ਮੁਕਾਬਲੇ `ਚ ਗ੍ਰਿਫਤਾਰ ਕਰਨ ‘ਤੇ ਉਠੇ ਸਵਾਲ

ਬਿੱਟੂ ਦੀ ਪਤਨੀ ਸੁਖਪਾਲ ਕੌਰ ਨੇ ਹਥਿਆਰ ਬਰਾਮਦ ਹੋਣ ਦਾ ਵੀ ਕੀਤਾ ਖੰਡਨ

ਬਰਨਾਲਾ, 11 ਮਾਰਚ (ਜਗਦੇਵ ਸਿੰਘ ਸੇਖੋਂ) – ਬਰਨਾਲਾ ਪੁਲਿਸ ਵਲੋਂ ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਤੇ ਗੈਂਗਸਟਰ ਅਰਸ਼ਦੀਪ ਸਿੰਘ ਬਿੱਟੂ ਅਤੇ ਉਸ PPNJ1103202006ਦੇ ਤਿੰਨ ਸਾਥੀਆਂ ਨੂੰ ਇਕ ਪੁਲਿਸ ਮੁਕਾਬਲੇ ਤੋਂ ਬਾਅਦ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦੇ ਕੀਤੇ ਦਾਅਵੇ ਨੂੰ ਬਿੱਟੂ ਦੀ ਪਤਨੀ ਨੇ ਝੂਠੀ ਕਹਾਣੀ ਕਰਾਰ ਦਿੰਦਿਆਂ ਕਿਹਾ ਹੈ ਕਿ ਪੁਲਿਸ ਨੇ ਖੁਦ ਹੀ ਗੋਲੀਬਾਰੀ ਕਰਦਿਆਂ ਮੁਕਾਬਲਾ ਬਣਾ ਕੇ ਅਰਸ਼ਦੀਪ ਸਿੰਘ ਬਿੱਟੂ ਤੇ ਉਸ ਦੇ ਤਿੰਨ ਸਾਥੀਆਂ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ, ਜੋ ਹੁਣ ਆਮ ਜਿੰਦਗੀ ਜਿਉਂ ਰਿਹਾ ਹੈ ਅਤੇ ਉਹਨਾਂ ਕੋਲ ਕੋਈ ਹਥਿਆਰ ਵੀ ਨਹੀਂ ਸਨ।
                    Sukhdev S Virkਇਸ ਮਾਮਲੇ ਸਬੰਧੀ ਐਸ.ਪੀ (ਡੀ) ਸੁਖਦੇਵ ਵਿਰਕ ਦਾ ਕਹਿਣਾ ਹੈ ਕਿ ਗੈਂਗਸਟਰ ਅਰਸ਼ਦੀਪ ਬਿੱਟੂ ਦੇ ਵਿਰੁੱਧ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਇਰਾਦਾ ਕਤਲ, ਕੁੱਟਮਾਰ ਤੇ ਲੁੱਟਾਂ-ਖੋਹਾਂ ਦੇ ਕੇਸ ਦਰਜ਼ ਹੋਣ ਕਰਕੇ ਉਹ ਕਾਫੀ ਸਮੇਂ ਤੋਂ ਪੁਲਿਸ ਨੂੰ ਕਈ ਕੇਸਾਂ ਵਿੱਚ ਲੋੜੀਂਦਾ ਸੀ।ਪਰ ਉਹ ਲੁੱਕ-ਛਿਪ ਕੇ ਹੀ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਬਿੱਟੂ ਦੇ ਘਰ ਮੰਗਲਵਾਰ ਦੀ ਸ਼ਾਮ ਨੂੰ ਸੀ.ਆਈ.ਏ ਸਟਾਫ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਦੌਰਾਨ ਬਿੱਟੂ ਤੇ ਉਸ ਦੇ ਸਾਥੀਆਂ ਨੇ ਪੁਲਿਸ ਪਾਰਟੀ `ਤੇ ਗੋਲੀ ਚਲਾ ਦਿੱਤੀ।ਇਸ ਦੌਰਾਨ ਪੁਲਿਸ ਨੇ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ।ਇਸ ਦੁਵੱਲੀ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਅਰਸ਼ਦੀਪ ਬਿੱਟੂ ਤੇ ਉਸ ਦੇ 3 ਹੋਰ ਸਾਥੀਆਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ।ਜਦੋਂ ਕਿ ਇੱਕ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਭੱਜਣ ‘ਚ ਸਫਲ ਹੋ ਗਿਆ।ਪੁਲਿਸ ਨੇ ਦੋਸ਼ੀਆਂ ਵਿਰੁੱਧ ਇਰਾਦਾ ਕਤਲ ਦਾ ਕੇਸ ਵੀ ਥਾਣਾ ਮਹਿਲ ਕਲਾਂ ਵਿਖੇ ਦਰਜ਼ ਕਰਕੇ ਭੱਜ ਨਿਕਲੇ ਗੈਂਗਸਟਰ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।
                 ਦੂਸਰੇ ਪਾਸੇ ਗ੍ਰਿਫਤਾਰੀ ਸਮੇਂ ਘਰ ਵਿਚ ਮੌਜੂਦ ਅਰਸ਼ਦੀਪ ਸਿੰਘ ਬਿੱਟੂ ਦੀ ਪਤਨੀ ਸੁਖਪਾਲ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਿੱਟੂ ਹੁਣ ਟਰੱਕ ਯੂਨੀਅਨ ਮਹਿਲ ਕਲਾਂ ਦਾ ਪ੍ਰਧਾਨ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਹਲਕੇ ਅਤੇ ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਇੱਕ ਆਮ ਆਦਮੀ ਵਾਂਗ ਸ਼ਰੀਕ ਹੁੰਦਾ ਆ ਰਿਹਾ ਹੈ।ਉਹ ਬਹੁਤੇ ਕੇਸਾਂ ਚੋਂ ਬਰੀ ਹੋ ਚੁੱਕਾ ਹੈ।ਉਨ੍ਹਾਂ ਪੁਲਿਸ ਵਲੋਂ ਹਥਿਆਰ ਬਰਾਮਦ ਹੋਣ ਦੀ ਗੱਲ ਦਾ ਵੀ ਖੰਡਨ ਕੀਤਾ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ, ਡੀ.ਜੀ.ਪੀ ਅਤੇ ਐਸ.ਐਸ.ਪੀ ਨੂੰ ਅਪੀਲ ਕੀਤੀ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਨਾਂ ਨੂੰ ਇਨਸਾਫ ਦਿਵਾਇਆ ਜਾਵੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …