Monday, December 23, 2024

ਪੰਜਾਬੀ ਸਿੱਖਣ ਲਈ ਬੱਚਿਆਂ ਵਾਸਤੇ ਨਿਵੇਕਲ਼ੀ ਕਿਤਾਬ ਆਸਟਰੇਲੀਆ ‘ਚ ਰਲੀਜ਼

ਵਿਦੇਸ਼ਾਂ ‘ਚ ਵਸਦੀ ਅਗਲੀ ਪੀੜ੍ਹੀ ਨੂੰ ਮਾਤ ਭਾਸ਼ਾ ਨਾਲ਼ ਜੋੜਨ ਦਾ ਕੀਤਾ ਯਤਨ- ਬਹਾਦਰ ਸਿੰਘ ਝੱਜ
ਅੰਮ੍ਰਿਤਸਰ/ ਬ੍ਰਿਸਬੇਨ (ਆਸਟਰੇਲੀਆ), 11 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਨੂੰ ਅਲਵਿਦਾ ਕਹਿ ਕੇ ਬਾਹਰਲੇ ਮੁਲਕਾਂ ਵਿੱਚ ਪ੍ਰਵਾਸ ਕਰਨ ਦਾ ਰੁਝਾਨ PPNJ1103202005ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਬੜੀ ਤੇਜੀ ਨਾਲ਼ ਵਧਿਆ ਹੈ। ਜਿਥੇ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਵਿੱਚ ਆਪਣੀ ਚੰਗੀ ਪਛਾਣ ਬਣਾਈ ਹੈ ਅਤੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਹਨ।ਉਥੇ ਉਹ ਆਪਣੀ ਬੋਲੀ, ਵਿਰਸਾ, ਸੱਭਿਆਚਾਰ ਅਤੇ ਧਰਮ ਪ੍ਰਤੀ ਵੀ ਪੂਰੀ ਤਰ੍ਹਾਂ ਸੁਹਿਰਦ ਰਹੇ ਹਨ।ਆਪਣੀ ਅਗਲੀ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਪੰਜਾਬੀ ਸਿਖਾਉਣ ਲਈ ਵੀ ਉਹ ਲਗਾਤਾਰ ਯਤਨਸ਼ੀਲ ਹਨ।
          ਇਸੇ ਮੰਤਵ ਨੂੰ ਮੁੱਖ ਰੱਖਦਿਆਂ ਬ੍ਰਿਸਬੇਨ ਨਿਵਾਸੀ ਬਹਾਦਰ ਸਿੰਘ ਝੱਜ ਨੇ ਬੱਚਿਆਂ ਨੂੰ ਪੰਜਾਬੀ ਅਸਾਨ ਤਰੀਕੇ ਨਾਲ਼ ਸਿਖਾਉਣ ਲਈ ਪੰਜਾਬੀ ਦੀ ਇੱਕ ਨਿਵੇਕਲ਼ੀ ਕਿਤਾਬ ਤਿਆਰ ਕੀਤੀ ਹੈ, ਜੋ ਰੌਚਕ ਢੰਗ ਨਾਲ਼ ਪੰਜਾਬੀ ਸਿੱਖਣ `ਚ ਮਦਦਗਾਰ ਸਾਬਤ ਹੋਵੇਗੀ।
            ਬਹਾਦਰ ਸਿੰਘ ਦਾ ਕਹਿਣਾ ਹੈ ਕਿ ਅਜੋਕੀ ਪੀੜੀ ਦੇ ਬੱਚਿਆਂ ਦੀ ਮਨੋ-ਬਿਰਤੀ ਨੂੰ ਧਿਆਨ ਵਿੱਚ ਰੱਖਦਿਆਂ 88 ਪੰਨਿਆਂ ਦੀ ਇਸ ਪੇਪਰ ਜਿਲਦ ਕਿਤਾਬ ਦੀ ਰੰਗਦਾਰ ਚਿੱਤਰਾਂ ਨਾਲ ਛਪਾਈ ਕੀਤੀ ਗਈ ਹੈ।ਉਹਨਾਂ ਕਿਹਾ ਕਿ ਇਸ ਕਿਤਾਬ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਪੰਜਾਬੀ ਧੁਨੀਆਂ ਨੂੰ ਅੰਗਰੇਜ਼ੀ ਧੁਨੀਆਂ ਨਾਲ਼ ਮਿਲਾ ਕੇ ਸਿੱਖਾਉਣ ਦਾ ਭਰਪੂਰ ਯਤਨ ਕੀਤਾ ਗਿਆ ਹੈ ਅਤੇ ਵਰਣਮਾਲ਼ਾ ਲਿਖਣੀ ਸਿੱਖਣ ਦਾ ਅਸਾਨ ਤਰੀਕਾ ਦੱਸਿਆ ਗਿਆ ਹੈ।
           ਪੰਜਾਬੀ ਦੀ ਇਹ ਕਿਤਾਬ ਬ੍ਰਿਸਬੇਨ ਦੇ ਸਿੰਘ ਸਭਾ ਗੁਰਦੁਆਰਾ ਟੈਗਮ ਵਿੱਚ ਚੱਲ ਰਹੇ ਗੁਰਮੁਖੀ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ਼ ਪਿਛਲੇ ਦਿਨੀਂ ਰਿਲੀਜ਼ ਕੀਤਾ।ਜੋ ਪੰਜਾਬ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਉਪਲੱਬਧ ਹੈ।
             ਐਮ.ਏ (ਅੰਗਰੇਜ਼ੀ, ਇਤਿਹਾਸ), ਐਮ.ਐਡ (ਪੰਜਾਬ) ਅਤੇ ਪੋਸਟ-ਗਰੈਜੂਏਸ਼ਨ (ਹੈਲਥ ਸਾਇੰਸਜ਼) ਨਿਊਜ਼ੀਲੈਂਡ ਵਿਦਿਅਕ ਯੋਗਤਾ ਪ੍ਰਾਪਤ ਬਹਾਦਰ ਸਿੰਘ ਅਨੁਸਾਰ ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਈ-ਮੇਲ punjabidikitab@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …