Wednesday, March 18, 2026

ਲੇਖਕ ਮੰਚ ਸਮਰਾਲਾ ਦੀ ਮਾਸਿਕ ਇਕੱਤਰਤਾ ‘ਚ ਗ਼ਜ਼ਲਾਂ ਦੇ ਰੰਗ ਬਖੇਰੇ

ਸਮਰਾਲਾ, 12 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੇਖਕ ਮੰਚ ਸਮਰਾਲਾ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਗ਼ਜ਼ਲਗੋ ਐਸ. ਨਸੀਮ ਦੀ ਪ੍ਰਧਾਨਗੀ ਹੇਠ PPNJ1203202010ਹੋਈ।ਜਿਸ ਵਿੱਚ ਇਲਾਕੇ ਦੇ ਨਾਮਵਰ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ।ਸੰਸਥਾ ਦੇ ਸਕੱਤਰ ਰਾਜਵਿੰਦਰ ਸਮਰਾਲਾ ਨੇ ਹਾਜ਼ਰ ਲੇਖਕਾਂ ਨੂੰ ‘ਜੀ ਆਇਆ’ ਕਿਹਾ। ਮਲਕੀਤ ਪੁਆਤ ਨੇ ਆਪਣੀ ਗ਼ਜ਼ਲ ‘ਸੰਝ, ਸਵੇਰ, ਦੁਪਹਿਰ ਰਾਤ ਕੀ-ਕੀ ਜਦ ਪ੍ਰ੍ਰਾਵੇਂ ਢਲਦੇ ਨੇ’ ਨਾਲ ਰਚਨਾਵਾਂ ਦੇ ਦੌਰ ਦਾ ਆਗਾਜ਼ ਕੀਤਾ।ਸੁਰਜੀਤ ਵਿਸ਼ਦ ਨੇ 92 ਸਾਲ ਪਹਿਲਾਂ ਲਿਖੇ ਭਗਤ ਸਿੰਘ ਦੇ ਲੇਖ ‘1928 ਦੇ ਸੰਪਰਦਾਏ ਦੰਗੇ ਤੇ ਇਲਾਜ਼’ ਨੂੰ ਹਾਜ਼ਰ ਲੇਖਕਾਂ ਨਾਲ ਸਾਂਝਾ ਕੀਤਾ।ਰਾਜਦੀਪ ਦਿਗਪਾਲ ਨੇ ਆਪਣੇ ਧਾਰਮਿਕ ਗੀਤ ਨਾਲ ਹਾਜ਼ਰੀ ਲੁਆਈ। ਗੁਰਪ੍ਰੀਤ ਬੇਦੀ ਨੇ ਇਸ ਰੁੱਤ ਦੌਰਾਨ ਲਗਾਏ ਜਾਣ ਵਾਲੇ ਪੌਦਿਆਂ ਦੀ ਵਿਸਥਾਰ ‘ਚ ਜਾਣਕਾਰੀ ਸਾਂਝੀ ਕੀਤੀ।ਟੀ. ਲੋਚਨ ਨੇ ਆਪਣੀ ਗ਼ਜ਼ਲ ‘ਇਸ ਲਈ ਹਰ ਪਲ ਸਹਾਰਾ ਭਾਲਦੇ ਹਾਂ, ਮਿਲ ਪਵੇ ਮਿੱਤਰ ਪਿਆਰਾ ਭਾਲਦੇ ਹਾਂ’ ਨਾਲ ਹਾਜ਼ਰੀ ਲਵਾਉਂਦੇ ਹੋਏ ਸਹਿਜ਼ ਅਹਿਸਾਸਾਂ ਦੀ ਗੱਲ ਕੀਤੀ।ਰਾਜਵਿੰਦਰ ਸਮਰਾਲਾ ਨੇ ਆਪਣੀ ਕਵਿਤਾ ‘ਰਿਸ਼ਤੇ ਫੋਟੋ ਫਰੇਮਾਂ ਦੇ ਮੁਹਤਾਜ ਨਹੀਂ ਹੁੰਦੇ’ ਨਾਲ ਰਿਸ਼ਤਿਆਂ ਵਿਚਲੀ ਸਾਂਝ ਦੀ ਗੱਲ ਕਰਦਿਆਂ ਵਾਹ ਵਾਹ ਖੱਟੀ।ਨਿਰੰਜਣ ਸੂਖਮ ਨੇ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਆਪਣੀ ਗ਼ਜ਼ਲ ‘ਕਲ ਕਲ ਵਗਦਾ ਪਾਣੀ ਜਲ ਥਲ ਕਰ ਜਾਂਦਾ…..’ ਸੁਣਾ ਕੇ ਮਹਿਫਲ ਵਿੱਚ ਤਾਜ਼ਗੀ ਭਰੀ।
ਅਖੀਰ ਵਿੱਚ ਪ੍ਰਸਿੱਧ ਸ਼ਾਇਰ ਐਸ. ਨਸੀਮ ਨੇ ਆਪਣੀਆਂ ਗ਼ਜ਼ਲਾਂ ‘ਖਿੜੇ ਹੋਏ ਜੇ ਦੋ ਗੁਣਚੇ ਟਕਰਾ ਗਏ ਤਾਂ ਕੀ..’ ਤੇ ‘ਵਫਾ ਦੇ ਰਾਸਤਿਆਂ ਵਿੱਚ ਇੱਕ ਮੁਕਾਮ ਐਸਾ ਵੀ ਆਉਣਾ ਸੀ… ਨਾਲ ਰੰਗ ਬਖੇਰਿਆ।ਇਕੱਤਰਤਾ ਦੌਰਾਨ ਦਿੱਲੀ ਸਾਹਿਤ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਦੇ ਪਿਤਾ ਬਲੀ ਸਿੰਘ ਗੁਰਾਇਆ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਦੋ ਮਿੰਟ ਦੇ ਮੌਨ ਨਾਲ ਸ਼ਰਧਾਂਜਲੀ ਦਿੱਤੀ ਗਈ।

             ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਰੰਗਮੰਚ ਅਦਾਕਾਰ ਤੇਜਵੰਤ ਮਾਂਗਟ, ਗੁਰਦਾਸ ਸਿੰਘ ਰਾਮਪੁਰ, ਨਰਿੰਦਰ ਮਣਕੂ, ਥਿੰਦ ਪੰਜਾਬੀ, ਅਬਦੁਲ ਖਾਨ, ਕਰਮਜੀਤ ਬਾਸੀ, ਜਥੇਦਾਰ ਕੇਵਲ ਸਿੰਘ ਕੱਦੋਂ ਤੇ ਜਰਨੈਲ ਸਿੰਘ ਜੱਸੜ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …