Thursday, July 9, 2026

ਪੀੜ੍ਹਤ ਪਰਿਵਾਰ ਨੂੰ ਪਹਿਲ ਸੁਸਾਇਟੀ ਦੀ ਤਰਫੋਂ ਇੱਕ ਲੱਖ ਦੀ ਮਾਲੀ ਸਹਾਇਤਾ ਦਾ ਚੈਕ ਸੌਂਪਿਆ

ਸੁਨਾਮ ਵਿਖੇ ਛੱਤ ਡਿੱਗਣ ਨਾਲ ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਸੀ ਮੌਤ

ਸੰਗਰੂਰ, 14 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਨਾਮ ਵਿਖੇ ਪਿਛਲੇ ਦਿਨੀਂ ਛੱਤ ਡਿੱਗਣ ਕਾਰਨ ਵਾਪਰੀ ਮੰਦਭਾਗੀ ਘਟਨਾ ਦੇ ਮ੍ਰਿਤਕਾਂ ਨਮਿਤ PPNJ1403202008ਅੰਤਿਮ ਅਰਦਾਸ ਮੌਕੇ ਪੀੜਤ ਪਰਿਵਾਰ ਨੂੰ ਐਸ.ਡੀ.ਐਮ ਸ਼੍ਰੀਮਤੀ ਮਨਜੀਤ ਕੌਰ ਨੇ ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਅਤੇ ਹਰਮਨ ਬਾਜਵਾ ਦੀ ਹਾਜ਼ਰੀ ਵਿੱਚ ਪਹਿਲ ਸੁਸਾਇਟੀ ਦੀ ਤਰਫੋਂ ਭੇਜਿਆ ਗਿਆ ਮਾਲੀ ਸਹਾਇਤਾ ਦਾ ਇੱਕ ਲੱਖ ਰੁਪਏ ਦਾ ਚੈਕ ਭੇਟ ਕੀਤਾ।
               ਜ਼ਿਕਰਯੋਗ ਹੈ ਕਿ ਸੁਨਾਮ ਦੇ ਵਾਰਡ ਨੰਬਰ 20 ‘ਚ ਇੱਕ ਰਿਹਾਇਸ਼ੀ ਕਮਰੇ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਸੀ ਜਦਕਿ 3 ਹੋਰ ਜ਼ਖਮੀ ਹੋ ਗਏ ਸਨ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪਹਿਲ ਸੁਸਾਇਟੀ ਦੀ ਤਰਫੋਂ ਇੱਕ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਸੀ।ਐਸ.ਡੀ.ਐਮ ਅਤੇ ਸ਼੍ਰੀਮਤੀ ਦਾਮਨ ਥਿੰਦ ਤੇ ਹਰਮਨ ਬਾਜਵਾ ਨੇ ਪੀੜਤ ਪਰਿਵਾਰ ਦੇ ਮੁੱਖੀ ਬਲਬੀਰ ਚੰਦ ਨੂੰ ਸਹਾਇਤਾ ਰਾਸ਼ੀ ਦਾ ਚੈਕ ਸੌਪਿਆ।ਡਿਪਟੀ ਕਮਿਸ਼ਨਰ ਥੋਰੀ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਦੁਖਾਂਤਕ ਘਟਨਾ ਦੀ ਸੂਚਨਾ ਸਰਕਾਰ ਨੂੰ ਵੀ ਭੇਜੀ ਗਈ ਸੀ ਅਤੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਰਾਹੀਂ ਵੀ ਦੋ ਲੱਖ ਰੁਪਏ ਦੀ ਮਾਲੀ ਮਦਦ ਮੁਹੱਈਆ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …