Thursday, October 29, 2026

ਪਿੰਡ ਖੱਟਰਾਂ ਵਿਖੇ ਖੂਨਦਾਨ ਅਤੇ ਅੱਖਾਂ ਦਾ ਚੈਕਅਪ ਕੈਂਪ 18 ਨੂੰ

ਸਮਰਾਲਾ, 14 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਖੱਟਰਾਂ ਵਿਖੇ ਕੋਹਿਨੂਰ ਵੈਲਫੇਅਰ ਅਤੇ ਸਪੋਰਟਸ ਕਲੱਬ ਤੇ ਗਰਾਮ ਪੰਚਾਇਤ Blood Donationਖੱਟਰਾਂ ਵਲੋਂ ਜੋਗਿੰਦਰ ਸਿੰਘ ਕੈਨੇਡਾ ਅਤੇ ਮਾਤਾ ਜਸਵੰਤ ਕੌਰ ਕੈਨੇਡਾ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਅਤੇ ਅੱਖਾਂ ਦਾ ਫਰੀ ਚੈਕਅਪ ਕੈਂਪ 18 ਮਾਰਚ ਨੂੰ ਪਿੰਡ ਖੱਟਰਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੱਟਰਾਂ, ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੰਕਰਾ ਹਸਪਤਾਲ ਲੁਧਿਆਣਾ ਵਲੋਂ ਲਗਾਏ ਜਾਣ ਵਾਲੇ ਅੱਖਾਂ ਦੇ ਫਰੀ ਚੈਕਅੱਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਫਰੀ ਐਨਕਾਂ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਲੋੜਵੰਦ ਮਰੀਜ਼ਾਂ ਮੁਫਤ ਆਪਰੇਸ਼ਨ ਕਰਵਾ ਕੇ ਲੈਂਜ਼ ਪਾਏ ਜਾਣਗੇ।ਸਿਵਲ ਹਸਪਤਾਲ ਲੁਧਿਆਣਾ ਵਲੋਂ ਲੱਗਣ ਵਾਲੇ ਖੂਨਦਾਨ ਕੈਂਪ ‘ਚ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …