ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਮੰਤਵੀ ਇੰਡੋਰ ਸਟੇਡੀਅਮ ਵਿਖੇ ਮਹਿਲਾ-ਪੁਰਸ਼ਾਂ ਦੇ 3 ਰੋਜ਼ਾ ਰਾਸ਼ਟਰ
ਪੱਧਰੀ ਆਲ ਇੰਡੀਆ ਇੰਟਰਵਰਸਿਟੀ ਮੱਲਖੰਬ ਖੇਡ ਮੁਕਾਬਲੇ ਅਤੇ ਪੁਰਸ਼ ਵਰਗ ਦੇ ਆਲ ਇੰਡੀਆ ਇੰਟਰਵਰਸਿਟੀ ਆਰਟਿਸਟਿਕ ਜਿਮਨਾਸਟਿਕ ਮੁਕਾਬਲੇ ਵੀ 14 ਤੋਂ 16 ਮਾਰਚ ਤੱਕ ਕਰਵਾਏ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਮੇਜ਼ਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਡਾਇਰੈਕਟਰ ਸਪੋਰਟਸ ਪ੍ਰੋਫੈਸਰ ਡਾ. ਸੁਖਦੇਵ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਦੇ ਬੇਮਿਸਾਲ ਪ੍ਰਬੰਧਾਂ ਹੇਠ ਹੋਣ ਵਾਲੇ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਵਿੱਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਤੋਂ 500 ਦੇ ਕਰੀਬ ਮੱਲਖੰਬ ਖਿਡਾਰੀ ਤੇ 500 ਦੇ ਕਰੀਬ ਪੁਰਸ਼ ਆਰਟਿਸਟਿਕ ਜ਼ਿਮਨਾਸਟਿਕ ਖਿਡਾਰੀ ਹਿੱਸਾ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।ਉਨ੍ਹਾਂ ਦੱਸਿਆ ਕਿ ਇਸੇ ਜਗ੍ਹਾ ‘ਤੇ ਇਸਤਰੀਆਂ ਦੇ ਆਲ ਇੰਡੀਆ ਇੰਟਰਵਰਸਿਟੀ ਆਰਟਿਸਟਿਕ ਤੇ ਰਿਧਮਿਕ ਜਿਮਨਾਸਟਿਕ ਮੁਕਾਬਲੇ 18 ਤੋਂ 20 ਮਾਰਚ ਤੱਕ ਆਯੋਜਿਤ ਕੀਤੇ ਜਾਣਗੇ।ਜੀ.ਐਨ.ਡੀ.ਯੂ ਦੇ ਡਾਇਰੈਕਟਰ ਸਪੋਰਟਸ ਪ੍ਰੋਫੈਸਰ ਡਾ. ਸੁਖਦੇਵ ਸਿੰਘ ਨੇ ਦੱਸਿਆ ਆਲ ਇੰਡੀਆ ਇੰਟਰਵਰਸਿਟੀ ਖੇਡ ਮੁਕਾਬਲਿਆਂ ਦੇ ਖਿਡਾਰੀਆਂ ਦੀ ਰਿਹਾਇਸ਼ ਤੇ ਜਲ-ਪਾਣ ਨੂੰ ਲੈ ਕੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।ਰਾਸ਼ਟਰ ਪੱਧਰੀ ਇੰਨ੍ਹਾਂ ਖੇਡ ਪ੍ਰਤੀਯੋਗਤਾਵਾਂ ਦੇ ਦੌਰਾਨ ਏ.ਆਈ.ਯੂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media